ਇਹ ਹੈ ਜੱਸੀ ਗਿੱਲ ਦਾ ਕੈਨੇਡਾ ਸਥਿਤ ਘਰ, ਵੇਖੋ ਕਿਵੇਂ ਘਰ ਦੇ ਕਲੋਸੈਟ ‘ਚ ਲਗਾਇਆ ਦੇਸੀ ਜੁਗਾੜ

Written by  Shaminder   |  July 11th 2020 10:33 AM  |  Updated: July 11th 2020 10:33 AM

ਇਹ ਹੈ ਜੱਸੀ ਗਿੱਲ ਦਾ ਕੈਨੇਡਾ ਸਥਿਤ ਘਰ, ਵੇਖੋ ਕਿਵੇਂ ਘਰ ਦੇ ਕਲੋਸੈਟ ‘ਚ ਲਗਾਇਆ ਦੇਸੀ ਜੁਗਾੜ

ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਕੈਨੇਡਾ ‘ਚ ਬਣਾਏ ਗਏ ਸਟੂਡੀਓ ਬਾਰੇ ਦੱਸ ਰਹੇ ਹਨ ਕਿ ਕਿਵੇਂ ਉਨ੍ਹਾਂ ਨੇ ਕਲੋਸੈਟ ਰੂਮ ਨੂੰ ਸਟੂਡੀਓ ਦਾ ਰੂਪ ਦਿੱਤਾ ਹੈ । ਉਨ੍ਹਾਂ ਨੇ ਕਿਹਾ ਕਿ ਇਹ ਸਟੂਡੀਓ ਬਹੁਤ ਹੀ ਛੋਟਾ ਹੈ ਪਰ ਦੇਸੀ ਤਰੀਕੇ ਦੇ ਨਾਲ ਤਿਆਰ ਕੀਤਾ ਗਿਆ ਹੈ ।ਕਿਉਂਕਿ ਸਾਊਂਡ ਪਰੂਫ ਕਰਨ ਦਾ ਇਹ ਦੇਸੀ ਤਰੀਕਾ ਹੈ ।

https://www.instagram.com/p/CCdNGa_gQmD/

ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣਾ ਐਕਸਪੀਰੀਅੰਸ ਸਾਂਝਾ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਕਿਵੇਂ ਅਤੇ ਕਿਸ ਤੋਂ ਐਡੀਟਿੰਗ ਸਿੱਖੀ ਸੀ । ਉਨ੍ਹਾਂ ਨੇ ਦੱਸਿਆ ਕਿ ਸੱਤੇ ਕੋਲੋਂ 2009-2010 ‘ਚ ਰਿਕਾਰਡਿੰਗ ਦਾ ਇਹ ਕੰਮ ਸਿੱਖਿਆ ਸੀ ਜੋ ਅੱਜ ਉਨ੍ਹਾਂ ਦੇ ਹੁਣ ਕੰਮ ਆ ਰਿਹਾ ਹੈ ।

https://www.instagram.com/p/CCVHYGdAC6I/

ਉਨ੍ਹਾਂ ਨੇ ਸੱਤੇ ਦਾ ਧੰਨਵਾਦ ਵੀ ਕੀਤਾ । ਜੱਸੀ ਗਿੱਲ ਨੇ ਦੱਸਿਆ ਕਿ ਉਹ ਜਲਦ ਹੀ ਆਪਣੇ ਨਵੇਂ ਗਾਣੇ ਨਾਲ ਹਾਜ਼ਰ ਹੋਣਗੇ । ਕਿਉਂਕਿ ਹੁਣ ਉਹ ਆਪਣੇ ਇਸ ਛੋਟੇ ਜਿਹੇ ਸਟੂਡੀਓ ‘ਚ ਬੈਠ ਕੇ ਗੀਤ ਤਿਆਰ ਕਰ ਰਹੇ ਨੇ ਅਤੇ ਹੁਣ ਰਿਕਾਰਡਿੰਗ ਦਾ ਕੰਮ ਰੁਕ ਨਹੀਂ ਰਿਹਾ । ਇਸ ਵੀਡੀਓ ਨੂੰ ਜੱਸੀ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।ਹੁਣ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਦੇ ਗੀਤ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network