ਰੋਜਸ ਕੌਰ ਗਿੱਲ ਦਾ ਇਹ ਕਿਊਟ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਪਸੰਦ, ਜੱਸੀ ਗਿੱਲ ਨੇ ਸ਼ੇਅਰ ਕੀਤੀ ਆਪਣੀ ਲਾਡੋ ਰਾਣੀ ਦੀ ਇਹ ਪਿਆਰੀ ਜਿਹੀ ਤਸਵੀਰ

Written by  Lajwinder kaur   |  June 08th 2020 04:35 PM  |  Updated: June 08th 2020 04:35 PM

ਰੋਜਸ ਕੌਰ ਗਿੱਲ ਦਾ ਇਹ ਕਿਊਟ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਪਸੰਦ, ਜੱਸੀ ਗਿੱਲ ਨੇ ਸ਼ੇਅਰ ਕੀਤੀ ਆਪਣੀ ਲਾਡੋ ਰਾਣੀ ਦੀ ਇਹ ਪਿਆਰੀ ਜਿਹੀ ਤਸਵੀਰ

ਪੰਜਾਬੀ ਗਾਇਕ ਜੱਸੀ ਗਿੱਲ ਜੋ ਕਿ ਆਪਣੀ ਧੀ ਨੂੰ ਬਹੁਤ ਯਾਦ ਕਰਦੇ ਰਹਿੰਦੇ ਨੇ । ਉਹ ਅਕਸਰ ਹੀ ਆਪਣੀ ਲਾਡੋ ਰਾਣੀ ਰੋਜਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਆਪਣਾ ਪਿਆਰ ਜ਼ਾਹਿਰ ਕਰਦੇ ਰਹਿੰਦੇ ਨੇ ।

View this post on Instagram

 

Roojas kaur gill ❤️

A post shared by Jassie Gill (@jassie.gill) on

Vote for your favourite : https://www.ptcpunjabi.co.in/voting/

ਕੁਝ ਸਮੇਂ ਪਹਿਲਾਂ ਹੀ ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਧੀ ਦੀ ਫੋਟੋ ਸ਼ੇਅਰ ਕੀਤੀ ਹੈ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ, ‘ਰੋਜਸ ਕੌਰ ਗਿੱਲ’ ਤੇ ਨਾਲ ਹੀ ਹਾਰਟ ਵਾਲਾ ਇਮੋਜ਼ੀ ਪੋਸਟ ਕੀਤਾ । ਇਸ ਤੋਂ ਇਲਾਵਾ ਉਨ੍ਹਾਂ ਨੇ ਇੰਸਟਾਗ੍ਰਾਮ ਸਟੋਰੀ ‘ਚ ਵੀ ਆਪਣੀ ਧੀ ਦੀਆਂ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਨੇ । ਦਰਸ਼ਕਾਂ ਨੂੰ ਰੋਜਸ ਦੀ ਤਸਵੀਰ ਬਹੁਤ ਪਸੰਦ ਆ ਰਹੀ ਹੈ । ਪੰਜਾਬੀ ਮਨੋਰੰਜਨ ਜਗਤ ਦੇ ਕਲਾਕਾਰ ਵੀ ਕਮੈਂਟ ਕੀਤੇ ਨੇ । ਸੁੱਖੀ ਮਿਊਜ਼ਿਕਲ ਡੌਕਟਰਜ਼, ਗੁਰਨਜ਼ਰ ਚੱਠਾ,ਬੱਬਲ ਰਾਏ, ਐੱਮ.ਐੱਸ ਧੋਨੀ ਦੀ ਵਾਈਫ਼ ਨੇ ਵੀ ਕਮੈਂਟ ਕਰਕੇ ਰੋਜਸ ਦੀ ਤਾਰੀਫ ਕੀਤੀ ਹੈ । ਹੁਣ ਤੱਕ ਦੋ ਲੱਖ ਤੋਂ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਨੇ । 

ਹੋਰ ਵੇਖੋ:ਆਫਤਾਬ ਸ਼ਿਵਦਸਾਨੀ ਦਾ ਦਿਲ ਆਇਆ ਸੀ ਪੰਜਾਬੀ ਕੁੜੀ ਉੱਤੇ, ਇਸ ਵਜ੍ਹਾ ਕਰਕੇ ਰਚਾਇਆ ਸੀ ਦੂਜੀ ਵਾਰ ਵਿਆਹ

ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਪੰਜਾਬੀ ਫ਼ਿਲਮ ‘ਡੈਡੀ ਕੂਲ ਮੁੰਡੇ ਫੂਲ’ ਦੇ ਸਿਕਵਲ ‘ਚ ਨਜ਼ਰ ਆਉਣਗੇ । ਉਹ ਅਖੀਰਲੀ ਵਾਰ ਕੰਗਨਾ ਰਣੌਤ ਦੇ ਨਾਲ ਬਾਲੀਵੁੱਡ ਫ਼ਿਲਮ ‘ਪੰਗਾ’ ‘ਚ ਨਜ਼ਰ ਆਏ ਸਨ । ਦਰਸ਼ਕਾਂ ਵੱਲੋਂ ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਨੂੰ ਵੀ ਖੂਬ ਪਸੰਦ ਕੀਤਾ ਸੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network