ਜੱਸੀ ਗਿੱਲ ਨੇ ਸ਼ੇਅਰ ਕੀਤੀ ਆਪਣੀ ਬੇਟੀ ਦੀ ਤਸਵੀਰ, ਕੁਝ ਹੀ ਸਮੇਂ ‘ਚ ਆਏ ਲੱਖਾਂ ਹੀ ਲਾਈਕਸ

Written by  Lajwinder kaur   |  May 20th 2020 05:06 PM  |  Updated: May 20th 2020 05:06 PM

ਜੱਸੀ ਗਿੱਲ ਨੇ ਸ਼ੇਅਰ ਕੀਤੀ ਆਪਣੀ ਬੇਟੀ ਦੀ ਤਸਵੀਰ, ਕੁਝ ਹੀ ਸਮੇਂ ‘ਚ ਆਏ ਲੱਖਾਂ ਹੀ ਲਾਈਕਸ

ਪੰਜਾਬੀ ਗਾਇਕ ਜੱਸੀ ਗਿੱਲ ਜਿਨ੍ਹਾਂ ਦਾ ਹਾਲ ਹੀ ‘ਚ ਨਵਾਂ ਗੀਤ ‘ਕਹਿ ਗਈ ਸੌਰੀ’ ਦਰਸ਼ਕਾਂ ਦੇ ਰੁਬਰੂ ਹੋਇਆ ਹੈ । ਇਸ ਗੀਤ ਦਾ ਵੀਡੀਓ ਉਨ੍ਹਾਂ ਨੇ ਸ਼ਹਿਨਾਜ਼ ਕੌਰ ਗਿੱਲ ਦੇ ਨਾਲ ਮਿਲਕੇ ਬਣਾਇਆ ਹੈ । ਜੱਸੀ ਗਿੱਲ ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿੰਦੇ ਨੇ ਤੇ ਆਪਣੇ ਜ਼ਿੰਦਗੀ ਦੇ ਖ਼ਾਸ ਪਲਾਂ ਨੂੰ ਅਕਸਰ ਆਪਣੇ ਚਾਹੁਣ ਵਾਲਿਆਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ ।

ਉਨ੍ਹਾਂ ਨੇ ਆਪਣੀ ਬੇਟੀ ਰੋਜਸ ਕੌਰ ਗਿੱਲ ਦੀ ਫੋਟੋ ਸ਼ੇਅਰ ਕੀਤੀ ਹੈ ਤੇ ਕੈਪਸ਼ਨ ‘ਚ ਹਾਰਟ ਵਾਲਾ ਇਮੋਜ਼ੀ ਪੋਸਟ ਕੀਤਾ ਹੈ । ਇਸ ਫੋਟੋ ਨੂੰ ਕੁਝ ਹੀ ਸਮੇਂ ‘ਚ ਲੱਖਾਂ ਹੀ ਲਾਈਕਸ ਅਤੇ ਕਮੈਂਟਸ ਆ ਚੁੱਕੇ ਨੇ । ਕ੍ਰਿਕੇਟਰ ਭੱਜੀ, ਬਾਲੀਵੁੱਡ ਅਦਾਕਾਰ ਮਾਨਵ ਵਿਜ ਤੇ ਪੰਜਾਬੀ ਗਾਇਕ ਸੁੱਖੀ ਮਿਊਜ਼ਿਕਲ ਡਾਕੌਟਰ ਨੇ ਵੀ ਕਮੈਂਟ ਰਾਹੀਂ ਪਿਆਰ ਜਤਾਇਆ ਹੈ।

 

View this post on Instagram

 

❤️

A post shared by Jassie Gill (@jassie.gill) on

ਲਾਕਡਾਊਨ ਦੇ ਚੱਲਦੇ ਜੱਸੀ ਗਿੱਲ ਆਪਣੇ ਪਰਿਵਾਰ ਵਾਲਿਆਂ ਤੋਂ ਦੂਰ ਨੇ । ਉਹ ਆਪਣੀ ਧੀ ਰੋਜਸ ਨੂੰ ਬਹੁਤ ਯਾਦ ਕਰਦੇ ਨੇ । ਉਹ ਅਕਸਰ ਆਪਣੀ ਬੇਟੀ ਲਈ ਪੋਸਟ ਵੀ ਪਾਉਂਦੇ ਰਹਿੰਦੇ ਨੇ । ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਦੀ ਤਾਂ ਉਹ ਅਖੀਰਲੀ ਵਾਰ ਬਾਲੀਵੁੱਡ ਫ਼ਿਲਮ ‘ਪੰਗਾ’ ‘ਚ ਨਜ਼ਰ ਆਏ ਸੀ ।

 

View this post on Instagram

 

❤️

A post shared by Jassie Gill (@jassie.gill) on

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network