ਜੱਸੀ ਗਿੱਲ ਨੇ ਮਹੇਂਦਰ ਸਿੰਘ ਧੋਨੀ ਨਾਲ ਕੀਤੀ ਜੰਮ ਕੇ ਮਸਤੀ, ਤਸਵੀਰਾਂ ਆਈਆਂ ਸਾਹਮਣੇ

Written by  Lajwinder kaur   |  December 04th 2019 11:46 AM  |  Updated: December 04th 2019 11:46 AM

ਜੱਸੀ ਗਿੱਲ ਨੇ ਮਹੇਂਦਰ ਸਿੰਘ ਧੋਨੀ ਨਾਲ ਕੀਤੀ ਜੰਮ ਕੇ ਮਸਤੀ, ਤਸਵੀਰਾਂ ਆਈਆਂ ਸਾਹਮਣੇ

ਪੰਜਾਬੀ ਗਾਇਕ ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਕੁਝ ਖ਼ਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਉਹ ਸਾਬਕਾ ਇੰਡੀਅਨ ਕਪਤਾਨ ਮਹੇਂਦਰ ਸਿੰਘ ਧੋਨੀ ਦੇ ਨਾਲ ਨਜ਼ਰ ਆ ਰਹੇ ਹਨ। ਤਸਵੀਰਾਂ ‘ਚ ਦੇਖ ਸਕਦੇ ਹੋ ਜੱਸੀ ਗਿੱਲ, ਮਹੇਂਦਰ ਸਿੰਘ ਧੋਨੀ, ਸਾਕਸ਼ੀ ਧੋਨੀ ਤੇ ਕੁਝ ਹੋਰ ਦੋਸਤਾਂ ਦੇ ਨਾਲ ਜੰਮ ਕੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਬਹੁਤ ਧੰਨਵਾਦ ਮਾਹੀ ਬਾਈ ਤੇ ਸਾਕਸ਼ੀ ਦਾ ਸਾਡੇ ਨਾਲ ਸਮਾਂ ਬਿਤਾਉਣ ਲਈ..ਸਾਡੇ ਸਾਰਿਆਂ ਦਾ ਖ਼ੂਬਸੂਰਤ ਸਮਾਂ ਰਹਿਆ !!’

ਹੋਰ ਵੇਖੋ:ਲੋਕਾਂ ਨੂੰ ਗਗਨ ਕੋਕਰੀ ਦਾ ਪਸੰਦ ਆਇਆ ਇਹ ਅੰਦਾਜ਼, ਦੇਖੋ ਕਿਵੇਂ ਵੰਡ ਰਹੇ ਨੇ FREE HUGS

ਇੱਕ ਤਸਵੀਰ ‘ਚ ਜੱਸੀ ਗਿੱਲ ਦੇ ਚਿਹਰੇ ਉੱਤੇ ਕੇਕ ਲੱਗਿਆ ਹੋਇਆ ਨਜ਼ਰ ਆ ਰਿਹਾ ਹੈ। ਕਿਉਂਕਿ ਕੁਝ ਦਿਨ ਪਹਿਲਾਂ ਹੀ ਜੱਸੀ ਗਿੱਲ ਦਾ ਜਨਮ ਦਿਨ ਸੀ। ਜੱਸੀ ਗਿੱਲ ਤੇ ਮਾਹੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। ਹੁਣ ਤੱਕ ਇਸ ਪੋਸਟ ਨੂੰ ਤਿੰਨ ਲੱਖ ਵੱਧ ਲਾਈਕਸ ਮਿਲ ਚੁੱਕੇ ਹਨ।

ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਸਿੰਗਲ ਟਰੈਕ ‘ਅੱਲ੍ਹਾ ਵੇ’ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋਏ ਨੇ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਹ ਬਹੁਤ ਜਲਦ ਬਾਲੀਵੁੱਡ ਫ਼ਿਲਮ ਪੰਗਾ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network