ਜੱਸੀ ਗਿੱਲ ਆਪਣੇ ਫੈਨਜ਼ ਲਈ ਲੈ ਕੇ ਆ ਰਹੇ ਨੇ ਇੱਕ ਹੋਰ ਨਵਾਂ ਗੀਤ ‘Baby You’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

Written by  Lajwinder kaur   |  June 01st 2020 02:06 PM  |  Updated: June 01st 2020 02:06 PM

ਜੱਸੀ ਗਿੱਲ ਆਪਣੇ ਫੈਨਜ਼ ਲਈ ਲੈ ਕੇ ਆ ਰਹੇ ਨੇ ਇੱਕ ਹੋਰ ਨਵਾਂ ਗੀਤ ‘Baby You’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

ਪੰਜਾਬੀ ਗਾਇਕ ਜੱਸੀ ਗਿੱਲ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਲੈ ਕੇ ਆ ਰਹੇ ਨੇ । ‘ਬੇਬੀ ਯੂ’(Baby You) ਟਾਈਟਲ ਹੇਠ ਜੱਸੀ ਗਿੱਲ ਆਪਣਾ ਨਵਾਂ ਗਾਣਾ ਲੈ ਕੇ ਆ ਰਹੇ ਨੇ । ਗੀਤ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ ।

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਬੱਬੂ ਨੇ ਲਿਖੇ ਨੇ ਤੇ ਮਿਊਜ਼ਿਕ ਦੀਪ ਜੰਡੂ ਦਾ ਸੁਣਨ ਨੂੰ ਮਿਲੇਗਾ । ਗੀਤ ਦਾ ਵੀਡੀਓ ਬੱਲ ਦਿਓਲ ਵੱਲੋਂ ਤਿਆਰ ਕੀਤਾ ਗਿਆ ਹੈ । ਜੱਸੀ ਗਿੱਲ ਨੇ ਦੱਸਿਆ ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ।

 

View this post on Instagram

 

❤️

A post shared by Jassie Gill (@jassie.gill) on

ਜੱਸੀ ਗਿੱਲ ਇਸ ਤੋਂ ਪਹਿਲਾਂ ਵੀ ‘ਕਹਿ ਗਈ ਸੌਰੀ’, ‘ਏਨਾਂ ਚਾਹੁੰਨੀ ਹਾਂ’, ‘ਰੱਬਾ ਵੇ’, ‘ਨਖ਼ਰੇ’, ‘ਹੁਸਨ’, ‘ਜੋੜੀ ਤੇਰੀ ਮੇਰੀ’ ਵਰਗੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਦੀ ਤਾਂ ਉਹ ਅਖੀਰਲੀ ਵਾਰ ਬਾਲੀਵੁੱਡ ਫ਼ਿਲਮ ‘ਪੰਗਾ’ ‘ਚ ਨਜ਼ਰ ਆਏ ਸੀ । ਇਸ ਤੋਂ ਇਲਾਵਾ ਉਹ ਬਹੁਤ ਜਲਦ ‘ਡੈਡੀ ਕੂਲ ਮੁੰਡੇ ਫੂਲ-2’ ‘ਚ ਨਜ਼ਰ ਆਉਣਗੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network