ਜੱਸੀ ਗਿੱਲ ਨੇ ਧੀ ਰੋਜਸ ਦੇ ਨਾਲ ਸਾਂਝਾ ਕੀਤਾ ਵੀਡੀਓ

Written by  Shaminder   |  June 04th 2021 12:21 PM  |  Updated: June 04th 2021 12:21 PM

ਜੱਸੀ ਗਿੱਲ ਨੇ ਧੀ ਰੋਜਸ ਦੇ ਨਾਲ ਸਾਂਝਾ ਕੀਤਾ ਵੀਡੀਓ

ਜੱਸੀ ਗਿੱਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੀ ਧੀ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ ।

Punjabi Singer Jassie Gill Shared His Wife And Daughter's Photo image source- instagram

ਹੋਰ ਪੜ੍ਹੋ : ਫਲਾਇੰਗ ਸਿੱਖ ਮਿਲਖਾ ਸਿੰਘ ਦੀ ਇੱਕ ਵਾਰ ਫਿਰ ਸਿਹਤ ਵਿਗੜੀ, ਪੀਜੀਆਈ ਵਿੱਚ ਕਰਵਾਇਆ ਗਿਆ ਦਾਖਿਲ 

Jassie Gill image source- instagram

ਗਾਇਕ ਨੇ ਆਪਣੀ ਧੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਜੱਸੀ ਗਿੱਲ ਆਪਣੀ ਧੀ ਰੋਜਸ ਦੇ ਨਾਲ ਲਾਡ ਲਡਾਉਂਦੇ ਨਜ਼ਰ ਆ ਰਹੇ ਹਨ । ਜੱਸੀ ਗਿੱਲ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਕਈ ਸੈਲੀਬ੍ਰੇਟੀਜ਼ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

 jassie gill with his daughter rojas kaur gill image source- instagram

ਹਰਸ਼ਦੀਪ ਕੌਰ, ਗੁਰਨਜ਼ਰ ਚੱਠਾ, ਅਤੇ ਪ੍ਰਭ ਗਿੱਲ ਨੇ ਵੀ ਹਾਰਟ ਵਾਲੇ ਇਮੋਜ਼ੀ ਪੋਸਟ ਕਰਦੇ ਹੋਏ ਇਸ ਵੀਡੀਓ ਨੂੰ ਪਸੰਦ ਕੀਤਾ ਹੈ । ਜੱਸੀ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

 

View this post on Instagram

 

A post shared by Jassie Gill (@jassie.gill)

ਇਸ ਦੇ ਨਾਲ ਹੀ ਉਹ ਕਈ ਹਿੱਟ ਪੰਜਾਬੀ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ । ਇਸ ਦੇ ਨਾਲ ਹੀ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network