Advertisment

ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ਗਾਇਕ ਜੱਸੀ ਗਿੱਲ ਵੱਲੋਂ ਸ਼ੇਅਰ ਕੀਤਾ ਇਹ ਵੀਡੀਓ, ਦਿਲ ਛੂਹ ਲੈਂਦੀ ਹੈ ਬੱਚੀ ਦੀ ਮਾਸੂਮੀਅਤ

author-image
By Rupinder Kaler
New Update
ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ਗਾਇਕ ਜੱਸੀ ਗਿੱਲ ਵੱਲੋਂ ਸ਼ੇਅਰ ਕੀਤਾ ਇਹ ਵੀਡੀਓ, ਦਿਲ ਛੂਹ ਲੈਂਦੀ ਹੈ ਬੱਚੀ ਦੀ ਮਾਸੂਮੀਅਤ
Advertisment
ਜੱਸੀ ਗਿੱਲ ਉਹ ਅਦਾਕਾਰ ਤੇ ਗਾਇਕ ਹਨ ਜਿਹੜੇ ਆਪਣੇ ਗਾਣਿਆਂ ਤੇ ਅਦਾਕਾਰੀ ਕਰਕੇ ਲੋਕਾਂ ਦੇ ਦਿਲਾਂ ਦੀ ਧੜਕਣ ਬਣੇ ਹੋਏ ਹਨ । ਪਰ ਕੀ ਤੁਹਾਨੂੰ ਪਤਾ ਹੈ ਕਿ ਉਹਨਾਂ ਦੇ ਦਿਲ ਦੀ ਧੜਕਣ ਕੌਣ ਬਣਿਆ ਹੋਇਆ ਹੈ ਜੇ ਨਹੀਂ ਪਤਾ ਤਾਂ ਅਸੀਂ ਦੱਸਦੇ ਹਾਂ । ਜੱਸੀ ਦੇ ਦਿਲ ਦੀ ਧੜਕਣ ਉਹਨਾਂ ਦੀ ਬੇਟੀ ਰੋਜਸ ਕੌਰ ਹੈ ਜਿਸ ਦੀਆਂ ਸ਼ਰਾਰਤਾਂ ਤੇ ਤੋਤਲੀਆਂ ਗੱਲਾਂ ਉਹਨਾਂ ਦਾ ਮਨ ਮੋਹ ਲੈਂਦੀਆਂ ਹਨ । https://www.instagram.com/p/B_OSmTsADf3/?igshid=104cae29h6q8 ਇਸੇ ਕਰਕੇ ਉਹ ਅਕਸਰ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਉਸ ਦੀਆਂ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਹਾਲ ਹੀ ਵਿੱਚ ਜੱਸੀ ਨੇ ਆਪਣੀ ਧੀ ਦੇ ਜਨਮ ਦਿਨ ਦੀਆਂ ਵੀਡੀਓ ਤੇ ਤਸਵੀਰਾਂ ਸ਼ੇਅਰ ਕੀਤੀਆਂ ਸਨ ਜਿਹੜੀਆਂ ਕਿ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਈਆਂ ਸਨ । ਇਸ ਸਭ ਦੇ ਚਲਦੇ ਜੱਸੀ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਰੋਜਸ ਕੌਰ ਇਕ ਪਰੀ ਵਾਂਗ ਦਿਖਾਈ ਦੇ ਰਹੀ ਹੈ ਤੇ ਜੱਸੀ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋ ਰਹੇ ਹਨ । https://www.instagram.com/p/B9TOs3MAZZ_/?utm_source=ig_embed ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਇਸ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਜੱਸੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਛੇਤੀ ‘ਡੈਡੀ ਕੂਲ ਮੁੰਡੇ ਫੂਲ-2’ ਫ਼ਿਲਮ ਵਿੱਚ ਦਿਖਾਈ ਦੇਣ ਵਾਲੇ ਹਨ । https://www.instagram.com/p/B_CZHxogG64/
Advertisment

Stay updated with the latest news headlines.

Follow us:
Advertisment
Advertisment
Latest Stories
Advertisment