ਜੱਸੀ ਗਿੱਲ ਦਾ ਗੀਤ ‘ਗਿਟਾਰ ਸਿੱਖਦਾ’ ਨੂੰ ਨਵੇਂ ਅੰਦਾਜ਼ ‘ਚ ਕੀਤਾ ਗਿਆ ਪੇਸ਼

written by Shaminder | November 18, 2020

ਜੱਸੀ ਗਿੱਲ ਦਾ ‘ਗਿਟਾਰ ਸਿੱਖਦਾ’ ਗੀਤ ਜੋ ਕੁਝ ਸਾਲ ਪਹਿਲਾਂ ਰਿਲੀਜ਼ ਹੋਇਆ ਸੀ । ਇਸ ਗੀਤ ਨੂੰ ਨਵੇਂ ਅੰਦਾਜ਼ ‘ਚ ਮੁੜ ਤੋਂ ਰਿਲੀਜ਼ ਕੀਤਾ ਗਿਆ ਹੈ । ਜੀ ਹਾਂ ਇਸ ਗੀਤ ਨੂੰ ਅਲੀ ਮਰਚੈਂਟ ਵੱਲੋਂ  ਰਿਮਿਕਸ ਕੀਤਾ ਗਿਆ ਹੈ । jassie ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਸਨ ਜਦੋਂਕਿ ਬੀ ਪਰਾਕ ਨੇ ਇਸ ਗੀਤ ਦਾ ਮਿਊਜ਼ਿਕ ਤਿਆਰ ਕੀਤਾ ਹੈ । ਵੀਡੀਓ ਅਰਵਿੰਦਰ ਖਹਿਰਾ ਵੱਲਂ ਤਿਆਰ ਕੀਤਾ ਗਿਆ ਹੈ ਜਦੋਂਕਿ ਗੀਤ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਹੋਰ ਪੜ੍ਹੋ : ਜੱਸੀ ਗਿੱਲ ਲਈ ਇਹ ਕੁੜੀ ਹੈ ਬੇਵਫਾ, ਤਸਵੀਰਾਂ ਕੀਤੀਆਂ ਸਾਂਝੀਆਂ
jassie ਇਹ ਗੀਤ ਸਰੋਤਿਆਂ ‘ਚ ਪਹਿਲਾਂ ਵੀ ਬਹੁਤ ਮਕਬੂਲ ਹੋਇਆ ਸੀ ਅਤੇ ਹੁਣ ਨਵੇਂ ਵਰਜਨ ਨੂੰ ਸਰੋਤੇ ਕਿੰਨਾ ਕੁ ਪਸੰਦ ਕਰਦੇ ਹਨ ਇਹ ਵੇਖਣਾ ਹੋਵੇਗਾ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜੱਸੀ ਗਿੱਲ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ । jassie ਗੀਤਾਂ ਦੇ ਨਾਲ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰ ਰਹੇ ਹਨ ਅਤੇ ਪੰਜਾਬੀ ਫ਼ਿਲਮਾਂ ਦੇ ਨਾਲ ਨਾਲ ਬਾਲੀਵੁੱਡ ਦੀਆਂ ਫ਼ਿਲਮਾਂ ਵੀ ਕਰ ਰਹੇ ਹਨ । ਉਨ੍ਹਾਂ ਦੀ ਕੰਗਨਾ ਰਣੌਤ ਦੇ ਨਾਲ ਆਈ ‘ਪੰਗਾ’ ਫ਼ਿਲਮ ਵੀ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤੀ ਗਈ ਸੀ ।

0 Comments
0

You may also like