ਜਸਵਿੰਦਰ ਭੱਲਾ ਦੇ ਘਰ ਆਏ ਮਹਿਮਾਨ, ਆਪਣੇ ਹਾਸਿਆਂ ਦੇ ਪੰਚ ਨਾਲ ਕੀਤੀ ਮਹਿਮਾਨ ਨਵਾਜ਼ੀ, ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ਇਹ ਵੀਡੀਓ

written by Lajwinder kaur | May 19, 2021

ਕਾਮੇਡੀ ਦੇ ਬਾਦਸ਼ਾਹ ਤੇ ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਜਸਵਿੰਦਰ ਭੱਲਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਦੀ ਇੱਕ ਮਜ਼ੇਦਾਰ ਵੀਡੀਓ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਿਹਾ ਹੈ।

inside image of jaswinder bhalla image source- instagram

ਹੋਰ ਪੜ੍ਹੋ : ਪਰਮਾਤਮਾ ਦੇ ਰੰਗਾਂ ਨਾਲ ਭਰਿਆ ਧਾਰਮਿਕ ਗੀਤ ‘ਬੋਲ ਵਾਹਿਗੁਰੂ’ ਕੁਲਵਿੰਦਰ ਬਿੱਲਾ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

jaswinder bhalla shared funny video image source- instagram

ਇਸ ਵੀਡੀਓ ‘ਚ ਜਸਵਿੰਦਰ ਭੱਲਾ ਦੇ ਨਾਲ ਪੰਜਾਬੀ ਕਲਾਕਾਰ ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਨਰੇਸ਼ ਕਥੂਰੀਆ, ਬਾਲ ਮੁਕੰਦ ਸ਼ਰਮਾ ਤੇ ਕਈ ਹੋਰ ਕਲਾਕਾਰ ਨਜ਼ਰ ਆ ਰਹੇ ਨੇ। ਜਸਵਿੰਦਰ ਭੱਲਾ ਕਹਿ ਰਹੇ ਨੇ ਲਾਕਡਾਊਨ ‘ਚ ਮੇਰੇ ਘਰ ਪ੍ਰਾਹੁਣੇ । ਫਿਰ ਉਹ ਆਪਣੇ ਬੇਟੇ ਪੁਖਰਾਜ ਨੂੰ ਆਵਾਜ਼ ਲਗਾ ਕੇ ਕਹਿੰਦੇ ਨੇ ਆਕਸੀਜਨ ਛੱਡੋ’ । ਬਾਕੀ ਹੇਠ ਦਿੱਤੀ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿਵੇਂ ਜਸਵਿੰਦਰ ਭੱਲਾ ਆਪਣੇ ਹਾਸਿਆਂ ਦੇ ਪੰਚ ਨਾਲ ਘਰ ਆਏ ਪ੍ਰਾਹੁਣੇ ਦੀ ਆਉ-ਭਗਤ ਕਰਦੇ ਨੇ। ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜਸਵਿੰਦਰ ਭੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।

punjabi comdian and actor jaswinder bhalla image source- instagram

ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਜਸਵਿੰਦਰ ਭੱਲਾ ਜੋ ਕਿ ਕਈ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਹਾਲ ਹੀ ‘ਚ ਉਨ੍ਹਾਂ ਨੇ ਇੱਕ ਹੋਰ ਉਪਲਬਧੀ ਹਾਸਿਲ ਕੀਤੀ ਹੈ। ਹੁਣ ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਬ੍ਰਾਂਡ ਅੰਬੈਸਡਰ ਨੇ।

 

View this post on Instagram

 

A post shared by Jaswinder Bhalla (@jaswinderbhalla)

 

You may also like