ਗਾਇਕ ਸਰਦੂਲ ਸਿਕੰਦਰ ਦੇ ਦਿਹਾਂਤ ‘ਤੇ ਜਸਵਿੰਦਰ ਬਰਾੜ, ਗੁਰਦਾਸ ਮਾਨ ਅਤੇ ਗਿੱਪੀ ਗਰੇਵਾਲ ਨੇ ਜਤਾਇਆ ਦੁੱਖ

written by Shaminder | February 24, 2021

ਗਾਇਕ ਸਰਦੂਲ ਸਿਕੰਦਰ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਪੰਜਾਬੀ ਗਾਇਕ ਗੁਰਦਾਸ ਮਾਨ ਨੇ ਵੀ ਬਾਬਾ ਬੁੱਲੇ੍ਹ ਸ਼ਾਹ ਦੀਆਂ ਲਿਖੀਆਂ ਸਤਰਾਂ ਲਿਖਦਿਆਂ ਹੋਇਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

gurdas maan

ਇਸ ਦੇ ਨਾਲ ਹੀ ਪੰਜਾਬੀ ਗਾਇਕਾ ਜਸਵਿੰਦਰ ਬਰਾੜ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਨ੍ਹਾਂ ਨੇ ਸਰਦੂਲ ਸਿਕੰਦਰ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ ਬੁਝ ਗਿਆ ਸੁਰਾਂ ਦਾ ਬਲਦਾ ਦੀਵਾ , ਸੁਰਾਂ ਦਾ ਸਿਕੰਦਰ , ਸਰਦੂਲ ਸਿਕੰਦਰ , ਪਰ ਅਮਰ ਅਵਾਜ਼ਾਂ ਕਦੇ ਨੀ ਮਰਦੀਆਂ , ਸਰਦੂਲ ਭਾਜੀ ਤੁਸੀਂ ਹਮੇਸ਼ਾਂ ਸਾਡੇ ਦਿਲਾਂ ' ਚ ਰਹੋਗੇ , ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ’ ।

sardool sikandar

ਸਰਦੂਲ ਸਿਕੰਦਰ ਦੇ ਦਿਹਾਂਤ ‘ਤੇ ਗਿੱਪੀ ਗਰੇਵਾਲ ਨੇ ਵੀ ਇੱਕ ਪੋਸਟ ਸਾਂਝੀ ਕੀਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ਜ਼ਿੰਦਗ਼ੀ ਵਿੱਚ ਬਹੁਤ ਘੱਟ ਐਸੇ ਇਨਸਾਨ ਹੁੰਦੇ ਹਨ ਜੋ ਤੁਹਾਡੀ ਰੂਹ ਦੀ ਰਮਜ਼ ਨੂੰ ਜਾਣਦੇ ਹੁੰਦੇ ਹਨ ਤੇ ਤੁਹਾਨੂੰ ਦਿਲੋਂ ਪਿਆਰ ਕਰਦੇ ਹਨ, ਮੇਰੇ ਜੀਵਣ ‘ਚ ਐਸੇ ਹੀ ਇੱਕ ਇਨਸਾਨ ਸੀ ਸਰਦੂਲ ਭਾਅ ਜੀ ।

sardool sikander
ਬਤੌਰ ਗਾਇਕ ਤਾਂ ਉਹਨਾਂ ਲਈ ਦਿਲ ‘ਚ ਸ਼ਰਧਾ ਸੀ ਹੀ ਪਰ ਇੱਕ ਇਨਸਾਨ ਦੇ ਤੌਰ ‘ਤੇ ਉਹ ਮੇਰੇ ਦਿਲ ਦੇ ਬੇਹੱਦ ਕਰੀਬ ਤੇ ਸਤਿਕਾਰਤ ਸਨ। ਉਹਨਾਂ ਨੇ ਹਮੇਸ਼ਾਂ ਇੱਕ ਵੱਡੇ ਭਰਾ ਦੀ ਤਰਾਂ ਮੇਰੇ ਨਾਲ ਵਰਤਾਉ ਕੀਤਾ ਤੇ ਮੈਨੂੰ ਵੀ ਮਾਣ ਸੀ ਕਿ ਮੈਂ ਉਹਨਾਂ ਦੇ ਪਿਆਰ ਦਾ ਪਾਤਰ ਹਾਂ।

 

View this post on Instagram

 

A post shared by Gippy Grewal (@gippygrewal)

ਅੱਜ ਉਹਨਾਂ ਦੇ ਅਚਾਨਕ ਇਸ ਤਰਾਂ ਦੁਨੀਆਂ ਤੋਂ ਚਲੇ ਜਾਣ ਦੀ ਖ਼ਬਰ ਸੁਣ ਕੇ ਮਨ ਬੇਹੱਦ ਉਦਾਸ ਤੇ ਬੇਚੈਨ ਹੈ...।

ਤੁਹਾਡੀ ਘਾਟ ਸਾਨੂੰ ਸਭ ਨੂੰ ਹਮੇਸ਼ਾਂ ਰੜਕਦੀ ਰਹੇਗੀ ਭਾਅ ਜੀ, ਪ੍ਰਮਾਤਮਾ ਤੁਹਾਨੂੰ ਚਰਨਾਂ ‘ਚ ਨਿਵਾਸ ਦੇਵੇ ਤੇ ਪਿੱਛੇ ਤੁਹਾਡੇ ਪਰਿਵਾਰ ਤੇ ਤੁਹਾਨੂੰ ਪਿਆਰ ਕਰਨ ਵਾਲ਼ਿਆਂ ਨੂੰ ਇਹ ਭਾਣਾ ਮੰਨਣ ਦਾ ਬਲ ਬਖ਼ਸ਼ੇ ।

 

0 Comments
0

You may also like