ਜਸਵਿੰਦਰ ਬਰਾੜ ਨੂੰ ਵੱਡਾ ਸਦਮਾ, ਮਾਂ ਸਰਦਾਰਨੀ ਹਰਦੇਵ ਕੌਰ ਸਿੱਧੂ ਦਾ ਹੋਇਆ ਦਿਹਾਂਤ

written by Lajwinder kaur | May 03, 2021

ਪੰਜਾਬੀ ਮਿਊਜ਼ਿਕ ਜਗਤ ਤੋਂ ਇੱਕ ਦੁੱਖਦਾਇਕ ਖ਼ਬਰ ਸਾਹਮਣੇ ਆ ਰਹੀ ਹੈ । ਪੰਜਾਬੀ ਗਾਇਕਾ ਜਸਵਿੰਦਰ ਬਰਾੜ ਦੇ ਘਰ ਸੋਗ ਦੀ ਲਹਿਰ ਛਾਈ ਹੋਈ ਹੈ। ਉਨ੍ਹਾਂ ਦੀ ਸੱਸ ਅਕਾਲ ਚਲਾਣਾ ਕਰ ਗਈ ਹੈ।

inside image of jaswinder brar image source- instagram
ਹੋਰ ਪੜ੍ਹੋ : ਹਰਭਜਨ ਮਾਨ ਨੇ ਆਪਣੇ ਭਰਾ ਦੇ ਨਾਲ ਬਚਪਨ ਦੀ ਯਾਦ ਸਾਂਝੀ ਕਰਦੇ ਹੋਏ ਕਿਹਾ- ‘ਮੇਰੀ ਅਤੇ ਗੁਰਸੇਵਕ ਦੀ 1983 'ਚ ਜ਼ਿੰਦਗੀ ਦੀ ਸਭ ਤੋਂ ਪਹਿਲੀ ਟੀ.ਵੀ ਰਿਕਾਰਡਿੰਗ’, ਦੇਖੋ ਵੀਡੀਓ
 
inside image of jaswinder brar's mother in law no more image source-facebook
ਇਹ ਜਾਣਕਾਰੀ ਖੁਦ ਜਸਵਿੰਦਰ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਦਿੱਤੀ ਹੈ। ਉਨ੍ਹਾਂ ਨੇ ਆਪਣੀ ਸੱਸ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਅਲਵਿਦਾ ਮਾਂ ਐਨਾ ਕੁ ਹੀ ਸਫਰ ਸੀ ਕੱਠਿਆਂ ਦਾ । ਸਰਦਾਰਨੀ ਹਰਦੇਵ ਕੌਰ ਸਿੱਧੂ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਵਿਰਾਜੇ ਹਨ । 🙏’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਤੇ ਹੌਸਲਾ ਦੇ ਰਹੇ ਨੇ। ਇਸ ਪੋਸਟ ਉੱਤੇ 1.5k ਕਮੈਂਟ ਆ ਗਏ ਨੇ । ਪਿਛਲੇ ਸਾਲ ਹੀ ਜਸਵਿੰਦਰ ਬਰਾੜ ਦੇ ਭਰਾ ਵੀ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਸੀ।
jaswinder brar post comments of fans image source-facebook
ਜਸਵਿੰਦਰ ਬਰਾੜ ਨੂੰ ਬਚਪਨ ਵਿੱਚ ਹੀ ਗਾਉਣ ਦਾ ਸ਼ੌਂਕ ਸੀ ਇਸ ਲਈ ਉਹਨਾਂ ਦੇ ਪਰਿਵਾਰ ਨੇ ਉਹਨਾਂ ਦਾ ਪੂਰਾ ਸਮਰਥਨ ਕੀਤਾ । ਉਹਨਾਂ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਵਿਆਹ ਸਾਲ 2000 ਵਿੱਚ ਰਣਜੀਤ ਸਿੰਘ ਸਿੱਧੂ ਨਾਲ ਹੋਇਆ ਸੀ। ਗਾਇਕਾ ਜਸਵਿੰਦਰ ਬਰਾੜ ਲੰਬੇ ਸਮੇਂ ਤੋਂ ਆਪਣੇ ਗੀਤਾਂ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੀ ਹੈ। ਜਸਵਿੰਦਰ ਬਰਾੜ ਨੇ ਜਿਆਦਾ ਲਾਈਵ ਅਖਾੜੇ ਕੀਤੇ ਹਨ । ਇਸ ਲਈ ਉਹਨਾਂ ਨੂੰ ਅਖਾੜਿਆਂ ਦੀ ਰਾਣੀ ਕਿਹਾ ਜਾਂਦਾ ਹੈ । ਜਸਵਿੰਦਰ ਬਰਾੜ ਨੂੰ ਫੋਕ ਕਵੀਨ ਵੀ ਕਿਹਾ ਜਾਂਦਾ ਹੈ ।
jaswindr brar with family image source- instagram

0 Comments
0

You may also like