ਜਤਿੰਦਰ ਧੀਮਾਨ ਤੇ ਸ਼ਹਿਨਾਜ਼ ਗਿੱਲ ਦਾ ਇਹ ਡਿਊਟ ਗੀਤ ਤੁਹਾਨੂੰ ਵੀ ਆਵੇਗਾ ਪਸੰਦ, ਵੀਡੀਓ ਹੋਇਆ ਵਾਇਰਲ

written by Aaseen Khan | June 20, 2019

ਗਾਇਕ ਜਤਿੰਦਰ ਧੀਮਾਨ ਜਿੰਨ੍ਹਾਂ ਨੇ ਆਪਣੀ ਗਾਇਕੀ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ। ਜਤਿੰਦਰ ਧੀਮਾਨ ਦੇ ਬਹੁਤ ਸਾਰੇ ਡਿਊਟ ਅਤੇ ਸੋਲੋ ਗੀਤ ਆਏ ਹਨ ਪਰ ਅਕਸਰ ਹੀ ਤੂੰਬੀ 'ਤੇ ਗਾਏ ਲਾਈਵ ਗੀਤਾਂ ਦੀਆਂ ਵੀਡੀਓਜ਼ ਉਹਨਾਂ ਦੀਆਂ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅਜਿਹੀ ਹੀ ਵੀਡੀਓ ਗਾਇਕਾ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਨਾਲ ਜਤਿੰਦਰ ਧੀਮਾਨ ਦੀ ਕਾਫੀ ਵਾਇਰਲ ਹੋ ਰਹੀ ਹੈ ਜਿਸ 'ਚ ਸ਼ਹਿਨਾਜ਼ ਅਤੇ ਜਤਿੰਦਰ ਉਹਨਾਂ ਦਾ ਗੀਤ 'ਤਾਏ ਵਰਗਾ ਗਾਉਂਦੇ ਹੋਏ ਨਜ਼ਰ ਆ ਰਹੇ ਹਨ।

ਇਸ ਵੀਡੀਓ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਗਲਾ ਪ੍ਰੋਜੈਕਟ ਸ਼ਹਿਨਾਜ਼ ਅਤੇ ਜਤਿੰਦਰ ਇਕੱਠੇ ਵੀ ਲਿਆ ਸਕਦੇ ਹਨ। ਤਾਏ ਵਰਗੇ ਗੀਤ ਦੀ ਗੱਲ ਕਰੀਏ ਤਾਂ ਇਸ ਨੂੰ ਗਾਇਕਾ ਦੀਪਕ ਢਿੱਲੋਂ ਅਤੇ ਜਤਿੰਦਰ ਧੀਮਾਨ ਨੇ ਅਵਾਜ਼ ਦਿੱਤੀ ਸੀ ਜਿਸ ਨੂੰ ਬਹੁਤ ਪਸੰਦ ਕੀਤਾ ਗਿਆ ਸੀ। ਤੂੰਬੀ ਨਾਲ ਗੀਤਾਂ ਨੂੰ ਸ਼ਿੰਗਾਰਨ ਵਾਲੇ ਜਤਿੰਦਰ ਧੀਮਾਨ ਬਹੁਤ ਸਾਰੇ ਹਿੱਟ ਗੀਤ ਗਾ ਚੁੱਕੇ ਹਨ। ਜਿੰਨ੍ਹਾਂ 'ਚ ਗੱਭਰੂ ਪਿੰਡਾਂ ਵਾਲੇ, ਲੋਕ ਤੱਥ, ਵਿਆਹ, ਲਵ ਯੂ, ਗਰਲਫਰੈਂਡ ਆਦਿ ਬਹੁਤ ਸਾਰੇ ਸਿੰਗਲ ਅਤੇ ਡਿਊਟ ਗੀਤ ਸ਼ਾਮਿਲ ਹਨ।

ਹੋਰ ਵੇਖੋ  :ਇੰਨ੍ਹਾਂ ਨੰਨ੍ਹੇ ਚਿਹਰਿਆਂ 'ਚ ਛੁਪੇ ਹਨ ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਦੇ ਵੱਡੇ ਨਾਮ, ਕੀ ਤੁਸੀਂ ਪਹਿਚਾਣੇ ?

 

View this post on Instagram

 

#ghaintmorning

A post shared by JaTindeR dhiman (@jatinderdhiman91) on


ਉੱਥੇ ਹੀ ਸ਼ਹਿਨਾਜ਼ ਗਿੱਲ ਕਈ ਪੰਜਾਬੀ ਫ਼ਿਲਮਾਂ ਅਤੇ ਗੀਤਾਂ 'ਚ ਅਦਾਕਾਰੀ ਲਈ ਤਾਂ ਜਾਣੇ ਹੀ ਜਾਂਦੇ ਹਨ ਪਰ ਅਕਸਰ ਹੀ ਉਹ ਸ਼ੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਵਿਵਾਦਾਂ ਦੇ ਚਲਦੇ ਵੀ ਜਾਣੇ ਜਾਂਦੇ ਹਨ।

0 Comments
0

You may also like