ਪੀਟੀਸੀ ਰਿਕਾਰਡਸ ਵੱਲੋਂ ਜਤਿੰਦਰ ਮੱਲੇਵਾਲ ਦੀ ਆਵਾਜ਼ 'ਚ ਜਲਦ ਰਿਲੀਜ਼ ਹੋਵੇਗਾ 'ਅੰਗਰੇਜ' ਗੀਤ

written by Shaminder | January 21, 2020

ਪੀਟੀਸੀ ਰਿਕਾਰਡਸ ਵੱਲੋਂ ਆਏ ਦਿਨ ਨਵੇਂ-ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ । ਹੁਣ 'ਅੰਗਰੇਜ' ਟਾਈਟਲ ਦੇ ਹੇਠ ਜਤਿੰਦਰ ਮੱਲੇਵਾਲ ਦਾ ਗਾਇਆ ਹੋਇਆ ਗੀਤ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ 29 ਜਨਵਰੀ ਨੂੰ ਕੀਤਾ ਜਾਵੇਗਾ ।ਗੀਤ ਦੇ ਬੋਲ ਬਲਜੀਤ ਸਿੰਘ ਨੇ ਲਿਖੇ ਨੇ ਜਦੋਂਕਿ ਮਿਊਜ਼ਿਕ ਦਿੱਤਾ ਹੈ ਜੱਸੀ ਐਕਸ ਨੇ।ਪੀਟੀਸੀ ਰਿਕਾਰਡਸ ਵੱਲੋਂ ਪੰਜਾਬੀ ਮਿਊਜ਼ਿਕ ਨੂੰ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਨੇ । ਹੋਰ ਵੇਖੋ:ਪੀਟੀਸੀ ਰਿਕਾਰਡਜ਼ ਵੱਲੋਂ ਭਾਈ ਕਿਰਪਾਲ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ‘ਗੁਨ ਕੀਰਤਿ ਨਿਧਿ ਮੋਰੀ’ ਰਿਲੀਜ਼   https://www.facebook.com/photo.php?fbid=845084279263929&set=a.117474872024877&type=3&theater ਇਸੇ ਲੜੀ ਦੇ ਤਹਿਤ ਪੀਟੀਸੀ ਰਿਕਾਰਡਸ ਅਤੇ ਪੀਟੀਸੀ ਸਟੂਡੀਓ ਵੱਲੋਂ ਆਏ ਦਿਨ ਨਵੇਂ-ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਨੇ ਅਤੇ ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਦੱਸ ਦਈਏ ਪੀਟੀਸੀ ਸਟੂਡੀਓ ਦੀ ਸ਼ੁਰੂਆਤ 2019 'ਚ ਕਰਵਾਏ ਗਏ ਅਵਾਰਡ ਸਮਾਰੋਹ 'ਚ ਕੀਤੀ ਗਈ ਸੀ । https://www.facebook.com/photo.php?fbid=837547836684240&set=a.342701286168900&type=3&theater ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ਵੱਲੋਂ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਦੇਸ਼ ਅਤੇ ਦੁਨੀਆ ਦੇ ਹਰ ਕੋਨੇ 'ਚ ਪਹੁੰਚਾਉਣ ਲਈ ਕਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ ਅਤੇ 2020 ਦੀ ਸ਼ੁਰੂਆਤ ਦੇ ਮੌਕੇ 'ਤੇ ਵੀ ਅਜਿਹੇ ਨਵੇਂ ਪ੍ਰੋਗਰਾਮ ਚਲਾਏ ਜਾ ਰਹੇ ਨੇ ਜਿਨ੍ਹਾਂ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ ।

0 Comments
0

You may also like