ਜੱਟ ਦੇ ਫਲੈਗ ਲੈ ਕੇ ਹਾਜ਼ਰ ਨੇ ਜੈਜ਼ੀ ਬੀ ਅਤੇ ਕੌਰ ਬੀ, ਵੇਖੋ ਐਕਸਕਲਿਊੁਸਿਵ ਵੀਡਿਓ ਪੀਟੀਸੀ ਪੰਜਾਬੀ 'ਤੇ

Written by  Shaminder   |  November 30th 2018 05:14 AM  |  Updated: November 30th 2018 05:14 AM

ਜੱਟ ਦੇ ਫਲੈਗ ਲੈ ਕੇ ਹਾਜ਼ਰ ਨੇ ਜੈਜ਼ੀ ਬੀ ਅਤੇ ਕੌਰ ਬੀ, ਵੇਖੋ ਐਕਸਕਲਿਊੁਸਿਵ ਵੀਡਿਓ ਪੀਟੀਸੀ ਪੰਜਾਬੀ 'ਤੇ

ਜੈਜ਼ੀ ਬੀ ਅਤੇ ਕੌਰ ਬੀ ਮੁੜ ਤੋਂ ਹਾਜ਼ਰ ਨੇ ਆਪਣੇ ਨਵੇਂ ਗੀਤ 'ਜੱਟ ਦਾ ਫਲੈਗ' ਦੇ ਨਾਲ । ਇਸ ਗੀਤ ਦਾ ਐਕਸਕਲਿਊੁਸਿਵ ਵੀਡਿਓ ਤੁਸੀਂ ਅੱਜ ਪੀਟੀਸੀ ਪੰਜਾਬੀ 'ਤੇ  ਵੇਖ ਸਕਦੇ ਹੋ ।ਇਸ ਗੀਤ ਰਿਲੀਜ਼ ਹੋ ਚੁੱਕਿਆ ਹੈ ਅਤੇ ਕੌਰ ਬੀ ਅਤੇ ਜੈਜ਼ੀ ਬੀ ਵੱਖਰੇ ਹੀ ਅੰਦਾਜ਼ 'ਚ ਨਜ਼ਰ ਆ ਰਹੇ ਨੇ ।ਕੌਰ ਬੀ ਅਤੇ ਜੈਜ਼ੀ ਬੀ ਇੱਕ ਵਾਰ ਮੁੜ ਤੋਂ ਧੁੰਮਾ ਪਾਉਣ ਲਈ ਆ ਰਹੇ ਨੇ । 'ਮਿੱਤਰਾਂ ਦੇ ਬੂਟ' ਦੀ ਤਰ੍ਹਾਂ ਇਸ ਵਾਰ ਵੀ ਸਵੈਗੀ ਜੱਟ ਦੀ ਗੱਲ ਇਸ ਗੀਤ 'ਚ ਕੀਤੀ ਗਈ ਹੈ ।ਇਸ ਗੀਤ 'ਚ ਜੱਟ ਦੇ ਰੁਤਬੇ ਨੂੰ ਵੀ ਵਿਖਾਉਣ ਦੀ ਗੱਲ ਕੀਤੀ ਗਈ ਹੈ ।

ਹੋਰ ਵੇਖੋ  : ਜੈਜ਼ੀ ਬੀ ਪਹੁੰਚੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ,ਕਰਤਾਰਪੁਰ ਕੋਰੀਡੋਰ ਖੋਲਣ ਨੂੰ ਮਨਜ਼ੂਰੀ ਦੇਣ ਦਾ ਫੈਸਲੇ ਦਾ ਕੀਤਾ ਸਵਾਗਤ ,ਵੇਖੋ ਵੀਡਿਓ

https://www.instagram.com/p/BqxEKDCF0OA/

ਕਿਉਂ ਕਿ ਇਹ ਜੱਟ ਜਿੱਥੇ ਪੈਰ ਧਰਦਾ ਹੈ ਉੱਥੇ ਹੀ ਆਪਣੀ ਕਾਮਯਾਬੀ ਦੇ ਝੰਡੇ ਗੱਡ ਦਿੰਦਾ ਹੈ । ਇਸ ਦੇ ਨਾਲ ਹੀ ਜੱਟੀ ਦੇ ਨਖਰੇ ਦੀ ਗੱਲ ਇਸ ਗੀਤ 'ਚ ਕੀਤੀ ਗਈ ਹੈ । ਜੋ ਆਪਣੀਆਂ ਅਦਾਵਾਂ ਕਾਰਨ ਕਾਫੀ ਪ੍ਰਸਿੱਧ ਹੈ ।

jazzy kaur b new song jatt da flag jazzy kaur b new song jatt da flag

ਗੀਤ ਦਾ ਵੀਡਿਓ ਬਹੁਤ ਹੀ ਖੁਬਸੂਰਤ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ । ਗੀਤ ਦੇ ਬੋਲ ਅੰਮ੍ਰਿਤ ਬੋਵਾ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਟਰੂਸਕੂਲ ਨੇ । ਜੈਜ਼ੀ ਬੀ ਅਤੇ ਕੌਰ ਬੀ ਇਸ ਗੀਤ 'ਚ ਵੀ 'ਮਿੱਤਰਾਂ ਦੇ ਬੂਟ' ਵਰਗਾ ਅੰਦਾਜ਼ ਹੀ ਵੇਖਣ ਨੂੰ ਮਿਲ ਰਿਹਾ ਹੈ ।ਜੱਟ ਦਾ ਫਲੈਗ' ਟਾਈਟਲ ਹੇਠ ਆ ਰਹੇ ਇਸ ਗੀਤ ਨੂੰ ਸਰੋਤਿਆਂ ਦਾ ਕਿੰਨਾ ਕੁ ਹੁੰਗਾਰਾ ਮਿਲਦਾ ਹੈ ਇਹ ਤਾਂ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗ ਸਕਦਾ ਹੈ ।

https://www.instagram.com/p/BqtdzFalQRl/

ਪਰ ਕੌਰ ਬੀ ਅਤੇ ਜੈਜ਼ੀ ਬੀ ਨੂੰ ਉਮੀਦ ਹੈ ਕਿ 'ਮਿੱਤਰਾਂ ਦੇ ਬੂਟ' ਵਾਂਗ ਹੀ ਉਨ੍ਹਾਂ ਦੇ ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲੇਗਾ । ਹੁਣ ਵੇਖਣਾ ਇਹ ਹੋਵੇਗਾ ਕਿ ਇਹ ਗੀਤ ਸਰੋਤਿਆਂ ਨੂੰ ਕਿੰਨਾ ਕੁ ਭਾਉਂਦਾ ਹੈ ਅਤੇ ਕੀ ਇਹ ਗੀਤ ਵੀ 'ਮਿੱਤਰਾਂ ਦੇ ਬੂਟ' ਵਾਂਗ ਲੋਕਾਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾ ਸਕਦਾ ਹੈ ਜਾਂ ਨਹੀਂ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network