ਗੁਰਲੇਜ ਅਖਤਰ ਅਤੇ ਜੱਸਾ ਢਿੱਲੋਂ ਆਪਣੇ ਨਵੇਂ ਗੀਤ ਦੇ ਨਾਲ ਹੋਏ ਹਾਜ਼ਰ

Written by  Shaminder   |  August 12th 2020 03:07 PM  |  Updated: August 12th 2020 03:07 PM

ਗੁਰਲੇਜ ਅਖਤਰ ਅਤੇ ਜੱਸਾ ਢਿੱਲੋਂ ਆਪਣੇ ਨਵੇਂ ਗੀਤ ਦੇ ਨਾਲ ਹੋਏ ਹਾਜ਼ਰ

ਗੁਰਲੇਜ ਅਖਤਰ ਅਤੇ ਜੱਸਾ ਢਿੱਲੋਂ ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਜੱਟ ਦੇ ਰੌਅਬ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਗੀਤ ਦੇ ਬੋਲ ਖੁਦ ਜੱਸਾ ਢਿੱਲੋਂ ਨੇ ਲਿਖੇ ਨੇ । ਜਦੋਂਕਿ ਮਿਊਜ਼ਿਕ ਗੁਰ ਸਿੱਧੂ ਨੇ ਦਿੱਤਾ ਹੈ ।ਸੰਗੀਤਬੱਧ ਵੀ ਜੱਸਾ ਢਿੱਲੋਂ ਨੇ ਖੁਦ ਹੀ ਕੀਤਾ ਹੈ ।ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ।

https://www.instagram.com/p/CDtUoMxlcq7/

ਪੰਜਾਬ ਦਾ ਸ਼ਾਇਦ ਹੀ ਕੋਈ ਗਾਇਕ ਹੋਵੇਗਾ ਜਿਸ ਨਾਲ ਉਨ੍ਹਾਂ ਨੇ ਕੋਈ ਗੀਤ ਨਾ ਕੀਤਾ ਹੋਵੇ । ਬੁਲੰਦ ਆਵਾਜ਼ ਦੀ ਮਾਲਕ ਗੁਰਲੇਜ ਅਖਤਰ ਦੀ ਭੈਣ ਅਤੇ ਭਰਾ ਵੀ ਵਧੀਆ ਗਾਇਕ ਹਨ ।

https://www.instagram.com/p/CDbZsR4l9FR/

ਇਸ ਦੇ ਨਾਲ ਹੀ ਉਨ੍ਹਾਂ ਦੇ ਪਤੀ ਕੁਲਵਿੰਦਰ ਕੈਲੀ ਵੀ ਇੱਕ ਵਧੀਆ ਗਾਇਕ ਹਨ ਅਤੇ ਉਨ੍ਹਾਂ ਦੇ ਨਾਲ ਵੀ ਕਈ ਹਿੱਟ ਗੀਤ ਗੁਰਲੁੇਜ ਅਖਤਰ ਨੇ ਦਿੱਤੇ ਹਨ । ਉਨ੍ਹਾਂ ਦਾ ਬੇਟਾ ਦਾਨਵੀਰ ਵੀ ਗਾਇਕੀ ਦੇ ਖੇਤਰ ‘ਚ ਨਿੱਤਰ ਚੁੱਕਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network