ਸਮੇਂ ਦੇ ਨਾਲ ਪੰਜਾਬੀ ਫਿਲਮ ਜਗਤ ਦਾ ਬਦਲਿਆ ਰੂਪ, ਦੇਖੋ ਜੱਟ ਸੰਜੇ ਦੱਤ ਕੀ ਦਿਖਾਉਂਦਾ ਹੈ ਕਮਾਲ 

Written by  Rupinder Kaler   |  December 19th 2018 12:37 PM  |  Updated: December 19th 2018 12:37 PM

ਸਮੇਂ ਦੇ ਨਾਲ ਪੰਜਾਬੀ ਫਿਲਮ ਜਗਤ ਦਾ ਬਦਲਿਆ ਰੂਪ, ਦੇਖੋ ਜੱਟ ਸੰਜੇ ਦੱਤ ਕੀ ਦਿਖਾਉਂਦਾ ਹੈ ਕਮਾਲ 

ਪੰਜਾਬੀ ਫਿਲਮ ਜਗਤ ਵਿੱਚ ਆਏ ਦਿਨ ਨਵੀਆਂ ਫਿਲਮਾਂ ਬਣ ਰਹੀਆਂ ਹਨ । ਪਰ ਫਿਲਮ ਜਗਤ ਵਿੱਚ ਵੀ ਸਮੇਂ ਦੇ ਨਾਲ ਨਵੇਂ ਬਦਲਾਅ ਆ ਰਹੇ ਹਨ । ਹੁਣ ਜ਼ਮਾਨਾ ਇੰਟਰਨੈੱਟ ਦਾ ਹੈ ਇਸ ਲਈ ਹਰ ਕੋਈ ਆਪਣੇ ਮੋਬਾਇਲ ਫੋਨ ਤੇ ਵੈੱਬ ਸੀਰੀਜ਼ ਦੇਖਣਾ ਚਾਹੁੰਦਾ ਹੈ । ਏਨੀਂ ਦਿਨੀ ਪੰਜਾਬੀ ਦੀ ਵੈੱਬ ਸੀਰੀਜ਼ 'ਜੱਟ ਸੰਜੇ ਦੱਤ' ਦੀ ਸ਼ੂਟਿੰਗ ਚੱਲ ਰਹੀ ਹੈ ।

ਹੋਰ ਵੇਖੋ : ਸਿੱਧੂ ਮੂਸੇਵਾਲਾ ਨੂੰ ਨਹੀਂ ਭੁੱਲਦੀ ਬਰਸਾਤ ਦੀ ਉਹ ਰਾਤ ਜਿਸ ਨੇ ਬਦਲੀ ਉਸ ਦੀ ਜ਼ਿੰਦਗੀ, ਜਾਣੋਂ ਪੂਰੀ ਕਹਾਣੀ

ਇਸ ਦਾ ਪੋਸਟਰ ਕੁਝ ਦਿਨ ਪਹਿਲਾਂ ਜਾਰੀ ਹੋਇਆ ਹੈ । ਜਿਸ ਤੋਂ ਇਸ ਦੀ ਪੂਰੀ ਜਾਣਕਾਰੀ ਮਿਲ ਜਾਂਦੀ ਹੈ । ਇਸ ਵੈੱਬ ਸੀਰੀਜ਼ ਦੀ ਕਹਾਣੀ ਅਤੇ ਨਿਰਦੇਸ਼ਨ ਜਸਵੰਤ ਸੀਰਾ ਕਰ ਰਹੇ ਹਨ । ਇਸ ਦਾ ਮਿਊਜ਼ਿਕ ਜੱਸੀ ਐਕਸ ਅਤੇ ਮਿਸਟਰ ਆਰ.ਬੀ. ਨੇ ਦਿੱਤਾ ਹੈ ।

ਹੋਰ ਵੇਖੋ : ਗੁਰਦਾਸ ਮਾਨ ਨੇ ਕੀਤੀ ਮਿਸ ਪੂਜਾ ਦੀ ਗਾਇਕੀ ਦੀ ਤਾਰੀਫ ,ਮਿਸ ਪੂਜਾ ਨੇ ਕਿਹਾ ਮੈਂ ਪਵਾਂਗੀ ਰੋ ,ਵੇਖੋ ਵੀਡਿਓ

ਸਕਰੀਨ ਪਲੇ ਤੇ ਆਰੇਅਵ ਸ਼ਰਮਾ ਤੋਂ ਇਲਾਵਾ ਹੋਰ ਕਈ ਕਲਾਕਾਰ ਹਨ ਜਦੋਂ ਕਿ ਜਗਦੀਪ ਭੁੱਲਰ ਤੇ ਹਾਕਮ ਰੰਧਾਵਾ ਇਸ ਨੂੰ ਪ੍ਰੋਡਿਊਸ ਕਰ ਰਹੇ ਹਨ ।ਖਬਰਾਂ ਦੀ ਮੰਨੀਏ ਤਾਂ ਇਸ ਵੈੱਬ ਸੀਰੀਜ਼ ਵਿੱਚ ਪੰਜਾਬ ਦੇ ਕਈ ਗੰਭੀਰ ਮਸਲਿਆਂ ਨੂੰ ਦਿਖਾਇਆ ਗਿਆ ਹੈ ਤੇ ਇਸ ਦੀ ਕਹਾਣੀ ਪੰਜਾਬ ਦੇ ਨੌਜਵਾਨਾਂ ਦੇ ਆਲੇ-ਦੁਆਲੇ ਘੁੰਮਦੀ ਹੈ । ਇਸ ਵੈੱਬ ਸੀਰੀਜ਼ ਦੇ ਨਵੇਂ ਐਪੀਸੋਡ ਦੇ ਜਲਦ ਆਉਣ ਦੀ ਉਮੀਦ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network