ਦੀਪਕ ਢਿੱਲੋਂ ਦੀ ਆਵਾਜ਼ 'ਚ ਨਵੇਂ ਗੀਤ ਦਾ ਆਡੀਓ ਆਇਆ ਸਾਹਮਣੇ

written by Shaminder | January 09, 2020

ਗਾਇਕਾ ਦੀਪਕ ਢਿੱਲੋਂ ਅਤੇ ਏ.ਐੱਮ.ਹਿਉਮਨ ਦੀਆਂ ਅਵਾਜ਼ਾਂ 'ਚ ਨਵੇਂ ਗੀਤ ਦਾ ਆਡੀਓ ਸਾਹਮਣੇ ਆ ਚੁੱਕਿਆ ਹੈ । ਜੱਟ ਵਰਸਿਜ਼ ਹੱਦ ਨਾਂਅ ਦੇ ਟਾਈਟਲ ਹੇਠ ਆਏ ਇਸ ਗੀਤ ਦੇ ਬੋਲ ਮਨੀ ਕੌਰਜੀਵਾਲਾ ਨੇ ਲਿਖੇ ਜਨ ਜਦਕਿ ਮਿਊਜ਼ਿਕ ਵੀ ਏ.ਐੱਮ.ਹਿਉਮਨ ਨੇ ਦਿੱਤਾ ਹੈ । ਫ਼ਿਲਹਾਲ ਇਸ ਗੀਤ ਦਾ ਆਡੀਓ ਹੀ ਸਾਹਮਣੇ ਆਇਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਦੀਪਕ ਢਿੱਲੋਂ ਨੇ ਕਈ ਹਿੱਟ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।
[embed]https://www.instagram.com/p/B7FmJmTDfz2/[/embed]
ਜਿਸ 'ਚ ਰੰਗ ਲਾਲ,ਪਿਟਬੁਲ ਅਤੇ ਰੋਟੀਆਂ ਸਣੇ ਕਈ ਗੀਤ ਸ਼ਾਮਿਲ ਹਨ । ਗਾਇਕੀ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖੇਤਰ 'ਚ ਆ ਚੁੱਕੇ ਹਨ । ਬੱਬੂ ਮਾਨ ਦੇ ਨਾਲ ਉਨ੍ਹਾਂ ਨੇ ਇੱਕ ਫ਼ਿਲਮ 'ਚ ਕੰਮ ਵੀ ਕੀਤਾ ਸੀ ਇਸ ਤੋਂ ਇਲਾਵਾ ਉਹ ਵੀਤ ਬਲਜੀਤ ਦੇ ਨਾਲ ਭਾਖੜਾ ਮੈਂ ਤੇ ਤੂੰ 'ਚ ਵੀ ਨਜ਼ਰ ਆਉਣਗੇ ।
 

0 Comments
0

You may also like