Advertisment

ਰੰਮੀ ਅਤੇ ਪ੍ਰਿੰਸ ਰੰਧਾਵਾ ਦਾ ਗੀਤ 'ਜੱਟ ਵਰਸਿਜ਼ ਪਿਆਰ' ਸਰੋਤਿਆਂ ਨੂੰ ਕਰ ਰਿਹਾ ਭਾਵੁਕ,ਜੱਟਾਂ ਦੇ ਦਰਦ ਅਤੇ ਮੁਸ਼ਕਿਲਾਂ ਨੂੰ ਬਿਆਨ ਕਰ ਰਿਹਾ ਹੈ ਗੀਤ

author-image
By Shaminder
New Update
ਰੰਮੀ ਅਤੇ ਪ੍ਰਿੰਸ ਰੰਧਾਵਾ ਦਾ ਗੀਤ 'ਜੱਟ ਵਰਸਿਜ਼ ਪਿਆਰ' ਸਰੋਤਿਆਂ ਨੂੰ ਕਰ ਰਿਹਾ ਭਾਵੁਕ,ਜੱਟਾਂ ਦੇ ਦਰਦ ਅਤੇ ਮੁਸ਼ਕਿਲਾਂ ਨੂੰ ਬਿਆਨ ਕਰ ਰਿਹਾ ਹੈ ਗੀਤ
Advertisment
ਰੰਮੀ ਅਤੇ ਪ੍ਰਿੰਸ ਰੰਧਾਵਾ ਦਾ ਨਵਾਂ ਗੀਤ 'ਜੱਟ ਵਰਸਿਜ਼ ਪਿਆਰ' ਸਰੋਤਿਆਂ ਨੂੰ ਪਸੰਦ ਆ ਰਿਹਾ ਹੈ । ਇਹ ਗੀਤ ਹਰ ਕਿਸੇ ਨੂੰ ਭਾਵੁਕ ਕਰ ਰਿਹਾ ਹੈ ਅਤੇ ਇਸ 'ਚ ਜੱਟਾਂ ਨੂੰ ਦਰਪੇਸ਼ ਮੁਸ਼ਕਿਲਾਂ ਦੀ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਚਾਹੁੰਦੇ ਹੋਏ ਵੀ ਉਹ ਆਪਣੇ ਚਾਵਾਂ ਅਤੇ ਸੱਧਰਾਂ ਨੂੰ ਪੂਰਾ ਨਹੀਂ ਕਰ ਪਾਉਂਦੇ।ਕਿਉਂਕਿ ਸਿਰ 'ਤੇ ਕਰਜ਼ੇ ਦੀ ਪੰਡ,ਜਵਾਨ ਭੈਣ ਦਾ ਵਿਆਹ ਅਤੇ ਬਜ਼ੁਰਗ ਮਾਂ ਦੀਆਂ ਰੀਝਾਂ ਨੂੰ ਉਹ ਪੂਰਾ ਨਹੀਂ ਕਰ ਪਾਉਂਦਾ ਅਜਿਹੇ 'ਚ ਕਿਸੇ ਮੁਟਿਆਰ ਨਾਲ ਪਿਆਰ ਪਾਉਣ ਦਾ ਸੁਫ਼ਨਾ ਲੈਣਾ ਤਾਂ ਕੀ ਉਹ ਇਸ ਤਰ੍ਹਾਂ ਦੀ ਗੱਲ ਸੁਫ਼ਨੇ 'ਚ ਵੀ ਨਹੀਂ ਸੋਚ ਸਕਦਾ । ਹੋਰ ਵੇਖੋ:ਰੰਧਾਵਾ ਭਰਾਵਾਂ ਦਾ ਨਵਾਂ ਗਾਣਾ ‘ਵੈਰ’ ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ https://www.instagram.com/p/B547bohpjq0/ ਇਸ ਗੀਤ ਦੀ ਫੀਚਰਿੰਗ 'ਚ ਪ੍ਰਿੰਸ ਰੰਧਾਵਾ ਨਜ਼ਰ ਆ ਰਹੇ ਨੇ ਜਦਕਿ ਇੱਕ ਫੀਮੇਲ ਕਲਾਕਾਰ ਵੀ ਨਜ਼ਰ ਆ ਰਹੀ ਹੈ । ਗੀਤ ਦੇ ਬੋਲ ਹਰਦੀਪ ਬੋਹਲੀਆ ਦੇ ਲਿਖੇ ਹੋਏ ਨੇ ਅਤੇ ਵੀਡੀਓ ਸੰਦੀਪ ਸ਼ਰਮਾ ਵੱਲੋਂ ਤਿਆਰ ਕੀਤਾ ਗਿਆ ਹੈ । ਰਮਜ਼ ਲੇਬਲ ਦੇ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । https://www.instagram.com/p/B2LwGOlJVnC/ ਇਸ ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਚਲਾਇਆ ਜਾ ਰਿਹਾ ਹੈ ।ਦੱਸ ਦਈਏ ਕਿ ਇਸ ਤੋਂ ਇਲਾਵਾ ਰੰਧਾਵਾ ਭਰਾਵਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਸੱਭਿਆਚਾਰਕ ਅਤੇ ਸਾਫ ਸੁਥਰੀ ਗਾਇਕੀ ਨੂੰ ਦੋਵਾਂ ਭਰਾਵਾਂ ਨੇ ਤਰਜੀਹ ਦਿੱਤੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment