Advertisment

ਕਿਸ ਦੀ ਲਾਈਫ ਲਾਈਨ ਬਣਨ ਜਾ ਰਹੇ ਗਗਨ ਕੋਕਰੀ,ਵੇਖੋ ਵੀਡੀਓ

author-image
By Shaminder
New Update
ਕਿਸ ਦੀ ਲਾਈਫ ਲਾਈਨ ਬਣਨ ਜਾ ਰਹੇ ਗਗਨ ਕੋਕਰੀ,ਵੇਖੋ ਵੀਡੀਓ
Advertisment
ਗਗਨ ਕੋਕਰੀ ਦਾ ਨਵਾਂ ਗੀਤ 'ਜੱਟਾ ਬਣ ਲਾਈਫ ਲਾਈਨ ਵੇ' ਰਿਲੀਜ਼ ਹੋ ਚੁੱਕਿਆ ਹੈ ।ਇਹ ਇੱਕ ਰੋਮਾਂਟਿਕ ਗੀਤ ਹੈ ਜਿਸ 'ਚ ਇੱਕ ਕੁੜੀ ਦੀ ਖਾਹਿਸ਼ਾਂ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਮਨ ਹੀ ਮਨ 'ਚ ਇੱਕ ਕੁੜੀ ਕਿਵੇਂ ਇੱਕ ਮੁੰਡੇ ਨੂੰ ਚਾਹੁਣ ਲੱਗ ਜਾਂਦੀ ਹੈ ਅਤੇ ਅਖੀਰ 'ਚ ਉਹ ਆਪਣੇ ਦਿਲ ਦੀ ਗੱਲ ਆਪਣੇ ਮਹਿਬੂਬ ਨੂੰ ਦੱਸਣ 'ਚ ਕਾਮਯਾਬ ਰਹਿੰਦੀ ਹੈ। ਹੋਰ ਵੇਖੋ:ਅਦਾਕਾਰੀ ਤੇ ਗਾਇਕੀ ਤੋਂ ਇਲਾਵਾ ਇਹ ਕੰਮ ਵੀ ਕਰ ਲੈਂਦੇ ਨੇ ਗਗਨ ਕੋਕਰੀ, ਵੀਡੀਓ ਹੋਇਆ ਵਾਇਰਲ ਗੀਤ ਦੀ ਫੀਚਰਿੰਗ 'ਚ ਗਗਨ ਕੋਕਰੀ ਦੇ ਨਾਲ ਅੰਜਲੀ ਨਜ਼ਰ ਆ ਰਹੇ ਨੇ । ਗੀਤ ਦੇ ਬੋਲ ਅਭੀ ਨੇ ਲਿਖੇ ਨੇ ਜਦਕਿ ਮਿਊਜ਼ਿਕ ਕੁਨਾਲ ਨੇ ਦਿੱਤਾ ਹੈ । ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਗਗਨ ਕੋਕਰੀ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਗਾ ਚੁੱਕੇ ਹਨ । https://www.instagram.com/p/B48015PF2TY/ ਜਿਨ੍ਹਾਂ 'ਚ ਗੀਟੀਆਂ,ਬਲੈਸਿੰਗ ਆਫ਼ ਰੱਬ,ਸ਼ਤਰੰਜ ਸਣੇ ਕਈ ਗੀਤ ਦੇ ਚੁੱਕੇ ਹਨ । ਗਗਨ ਕੋਕਰੀ ਗੀਤਾਂ ਤੋਂ ਇਲਾਵਾ ਫ਼ਿਲਮਾਂ 'ਚ ਸਰਗਰਮ ਹਨ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਸਰਾਹਿਆ ਗਿਆ ਹੈ । ਹੁਣ ਤੱਕ ਉਹ ਕਈ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ । ਜਿਨ੍ਹਾਂ 'ਚ ਮੁੱਖ ਤੌਰ 'ਤੇ 'ਲਾਟੂ',ਯਾਰਾ ਵੇ ਸ਼ਾਮਿਲ ਹਨ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment