ਜੁਗਰਾਜ ਸੰਧੂ ਆਪਣੇ ਨਵੇਂ ਗੀਤ 'ਜੱਟਾ ਤੇਰੀ ਕੇਅਰ' ਨਾਲ ਮੁੜ ਤੋਂ ਹੋਏ ਹਾਜ਼ਿਰ

written by Shaminder | January 06, 2020

ਮੇਰੇ ਵਾਲਾ ਸਰਦਾਰ ਵਰਗੇ ਹਿੱਟ ਗੀਤ ਗਾਉਣ ਵਾਲੇ ਜੁਗਰਾਜ ਸੰਧੂ ਇੱਕ ਵਾਰ ਮੁੜ ਤੋਂ ਆਪਣੇ ਨਵੇਂ ਗੀਤ ਨਾਲ ਹਾਜ਼ਰ ਹੋਏ ਨੇ । ਇਸ ਗੀਤ 'ਚ ਇੱਕ ਕੁੜੀ ਦੇ ਸੁਫ਼ਨੇ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਉਹ ਇੱਕ ਮੁੰਡੇ ਨਾਲ ਜ਼ਿੰਦਗੀ ਜਿਉਣ ਦੇ ਸੁਫ਼ਨੇ ਵੇਖਦੀ ਹੈ ਅਤੇ ਇਨ੍ਹਾਂ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੀ ਹੈ । ਹੋਰ ਵੇਖੋ:‘ਮੇਰੇ ਵਾਲਾ ਸਰਦਾਰ’ ਦੀ ਕਾਮਯਾਬੀ ਤੋਂ ਬਾਅਦ ਜੁਗਰਾਜ ਸੰਧੂ ਇੱਕ ਹੋਰ ਹਿੱਟ ਗਾਣਾ ਲੈ ਕੇ ਹੋਏ ਹਾਜ਼ਰ https://www.instagram.com/p/B690VKpH9Ln/ ਇਹੀ ਨਹੀਂ ਉਹ ਆਪਣੇ ਆਪ ਨੂੰ ਆਪਣੇ ਮਹਿਬੂਬ ਲਈ ਪੂਰੀ ਤਰ੍ਹਾਂ ਬਦਲ ਦਿੰਦੀ ਹੈ ।ਇਸ ਗੀਤ ਦੀ ਫੀਚਰਿੰਗ 'ਚ ਮਾਹੀ ਸ਼ਰਮਾ ਜੁਗਰਾਜ ਸੰਧੂ ਦੇ ਨਾਲ ਨਜ਼ਰ ਆ ਰਹੇ ਹਨ ।ਇਸ ਗੀਤ ਨੂੰ ਪੀਟੀਸੀ ਪੰਜਾਬੀ 'ਤੇ ਚਲਾਇਆ ਜਾ ਰਿਹਾ ਹੈ ।'ਜੱਟਾ ਤੇਰੀ ਕੇਅਰ' ਨਾਂਅ ਦੇ ਟਾਈਟਲ ਹੇਠ ਆਏ ਇਸ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । https://www.instagram.com/p/B67vUEpHOTm/ ਜੁਗਰਾਜ ਸੰਧੂ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਹੁਣ ਤੱਕ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ । ਜਿਸ 'ਚ 'ਮੇਰੇ ਵਾਲਾ ਸਰਦਾਰ','ਮੇਰੇ ਵਾਲੀ ਸਰਦਾਰਨੀ','ਜੱਟੀ ਦੇ ਖ਼ਿਆਲ','ਪਟਿਆਲਾ ਸ਼ਾਹੀ',ਚੰਨ ਸਣੇ ਕਈ ਗੀਤ ਸ਼ਾਮਿਲ ਹਨ । https://www.instagram.com/p/B642g6OHdXQ/ ਇਨ੍ਹਾਂ ਗੀਤਾਂ 'ਚ ਜ਼ਿਆਦਾਤਰ ਗੀਤ ਰੋਮਾਂਟਿਕ ਜੋਨਰ ਦੇ ਹਨ ਜਿਨ੍ਹਾਂ ਨੂੰ ਕਿ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਗੀਤ ਦੇ ਬੋਲ ਉਰਸ ਗੁਰੀ ਨੇ ਲਿਖੇ ਹਨ ਜਦਕਿ ਮਿਊਜ਼ਿਕ ਡਾਕਟਰ ਸ਼੍ਰੀ ਨੇ ਦਿੱਤਾ ਹੈ ਅਤੇ ਇਸ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।

0 Comments
0

You may also like