ਗਾਇਕ ਮਨਕਿਰਤ ਔਲਖ ਦਾ ਹੈ ਅੱਜ ਜਨਮ ਦਿਨ, ਜਨਮ ਦਿਨ ’ਤੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫਾ

Written by  Rupinder Kaler   |  October 02nd 2019 11:15 AM  |  Updated: October 02nd 2019 11:15 AM

ਗਾਇਕ ਮਨਕਿਰਤ ਔਲਖ ਦਾ ਹੈ ਅੱਜ ਜਨਮ ਦਿਨ, ਜਨਮ ਦਿਨ ’ਤੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫਾ

ਗਾਇਕ ਮਨਕਿਰਤ ਔਲਖ ਨੇ ਆਪਣੇ ਜਨਮ ਦਿਨ ਤੇ ਆਪਣੇ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫਾ ਦਿੱਤਾ ਹੈ । ਉਹਨਾਂ ਨੇ ਆਪਣੇ ਜਨਮ ਦਿਨ ਤੇ ਗਾਣਾ ਰਿਲੀਜ਼ ਕੀਤਾ ਹੈ । ‘ਜੱਟਾ ਵੇ’ ਟਾਈਟਲ ਹੇਠ ਰਿਲੀਜ਼ ਕੀਤੇ ਗਏ ਇਸ ਗਾਣੇ ਦੇ ਬੋਲ ਹੈਪੀ ਡਾਲਾ ਨੇ ਲਿਖੇ ਹਨ ਜਦੋਂ ਕਿ ਗਾਣੇ ਨੂੰ ਸੰਗੀਤ ਆਰ.ਬੀ. ਖਹਿਰਾ ਨੇ ਦਿੱਤਾ ਹੈ ।ਤਰਨਵੀਰ ਸਿੰਘ ਜਗਪਾਲ ਵੱਲੋਂ ਗਾਣੇ ਦਾ ਵੀਡੀਓ ਬਣਾਇਆ ਗਿਆ ਹੈ।

https://www.instagram.com/p/B2_je9fgz5o/

ਗਾਣੇ ਵਿੱਚ ਕਮਲ ਖੰਗੂਰਾ ਨੂੰ ਫੀਚਰ ਕੀਤਾ ਗਿਆ ਹੈ । ਇਸ ਗਾਣੇ ਵਿੱਚ ਪ੍ਰੇਮੀ ਜੋੜੇ ਦੀ ਨੋਕ ਝੋਕ ਦਿਖਾਈ ਗਈ ਹੈ । ਗਾਣਾ ਮਨਕਿਰਤ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਇਸ ਗਾਣੇ ਨਾਲ ਮਨਕਿਰਤ ਔਲਖ ਦੇ ਜਨਮ ਦਿਨ ਦੀ ਖੁਸ਼ੀ ਡਬਲ ਹੋ ਗਈ ਹੈ ।

ਮਨਕਿਰਤ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਈ ਹਿੱਟ ਗਾਣੇ ਦਿੱਤੇ ਹਨ । ਜਦੋਂ ਕਿ ਕਮਲ ਖੰਗੂਰਾ ਇੱਕ ਵਾਰ ਫਿਰ ਪੰਜਾਬੀ ਇੰਡਸਟਰੀ ਵਿੱਚ ਸਰਗਰਮ ਹੋ ਰਹੀ ਹੈ । ਇਸ ਗਾਣੇ ਤੋਂ ਪਹਿਲਾਂ ਉਹ ਗਾਇਕ ਗੀਤਾ ਜ਼ੈਲਦਾਰ ਦੇ ਨਵੇਂ ਗੀਤ ਖਾਨਦਾਨੀ ਮੁੰਡਾ ‘ਚ ਨਜ਼ਰ ਆਏ ਸਨ । ਉਹਨਾਂ ਦੇ ਕੰਮ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ।

https://www.instagram.com/p/B2qkvNlgoAz/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network