ਯਾਰੀਆਂ ਦੀ ਗੱਲ ਕਰਦਾ ਹੈ ਗੁਰਪਿੰਦਰ ਪਨਾਗ ਦਾ ਨਵਾਂ ਗੀਤ 'ਜੱਟਾਂ ਦੀਆਂ ਯਾਰੀਆਂ'

Written by  Shaminder   |  February 05th 2020 04:29 PM  |  Updated: February 05th 2020 04:29 PM

ਯਾਰੀਆਂ ਦੀ ਗੱਲ ਕਰਦਾ ਹੈ ਗੁਰਪਿੰਦਰ ਪਨਾਗ ਦਾ ਨਵਾਂ ਗੀਤ 'ਜੱਟਾਂ ਦੀਆਂ ਯਾਰੀਆਂ'

ਗੁਰਪਿੰਦਰ ਪਨਾਗ ਦਾ ਨਵਾਂ ਗੀਤ 'ਜੱਟਾਂ ਦੀਆਂ ਯਾਰੀਆਂ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ 'ਚ ਜੱਟਾਂ ਦੀ ਯਾਰੀ ਦੀ ਗੱਲ ਕੀਤੀ ਗਈ ਹੈ । ਜਿਸ 'ਚ ਇੱਕ ਅਜਿਹੇ ਜੱਟ ਦੀ ਗੱਲ ਕੀਤੀ ਗਈ ਹੈ ਜੋ ਆਪਣੀਆਂ ਯਾਰੀਆਂ ਨੂੰ ਨਿਭਾਉਣ ਲਈ ਕਿਸੇ ਵੀ ਹੱਦ ਤੱਕ ਗੁਜ਼ਰ ਜਾਂਦਾ ਹੈ ।

ਹੋਰ ਵੇਖੋ:ਰਵਿੰਦਰ ਗਰੇਵਾਲ ‘ਯਾਰੀਆਂ ਦੀ ਸੁਪੋਟ’ ਦੇ ਨਾਲ ਪਾ ਰਹੇ ਧੱਕ,ਵੇਖੋ ਵੀਡੀਓ

ਇਸ ਦੇ ਨਾਲ ਹੀ ਇਹ ਸਰਦਾਰ ਜਿੱਥੇ ਯਾਰੀਆਂ ਨਿਭਾਉਣ 'ਚ ਮਾਹਿਰ ਨੇ,ਉੱਥੇ ਹੀ ਇੱਜ਼ਤਾਂ ਦੇ ਰਾਖੇ ਵੀ ਹਨ ਅਤੇ ਕੋਈ ਕਿਸੇ ਨਾਲ ਬਦਤਮੀਜ਼ੀ ਨਾਲ ਪੇਸ਼ ਆਉਦਾ ਹੈ ਤਾਂ ਉਸ ਨੂੰ ਸਬਕ ਸਿਖਾਉਣਾ ਵੀ ਇਹ ਜੱਟ ਜਾਣਦੇ ਹਨ ।

Gurpinder Panag New Song Gurpinder Panag New Song

ਇਸ ਗੀਤ ਦੇ ਬੋਲ ਜਸਕਰਣ ਰਿਆੜ ਨੇ ਲਿਖੇ ਨੇ,ਜਦੋਂਕਿ ਆਪਣੇ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ ਲਾਡੀ ਗਿੱਲ ਹੋਰਾਂ ਨੇ । ਇਸ ਗੀਤ ਨੂੰ ਪੀਟੀਸੀ ਪੰਜਾਬੀ 'ਤੇ ਵੀ ਚਲਾਇਆ ਜਾ ਰਿਹਾ ਹੈ ਅਤੇ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network