ਇਸ ਤਰ੍ਹਾਂ ਅਨਮੋਲ ਗਗਨ ਮਾਨ ਨੇ ਤੋੜੇ ਕਈਆਂ ਦੇ ਦਿਲ

written by Rupinder Kaler | January 10, 2020

ਅਨਮੋਲ ਗਗਨ ਮਾਨ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ‘ਜੱਟੀ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਅਨਮੋਲ ਗਗਨ ਮਾਨ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਅਨਮੋਲ ਗਗਨ ਮਾਨ ਨੇ ਗਾਣੇ ਦੀ ਵੀਡੀਓ ਸ਼ੇਅਰ ਕਰਦੇ ਹੋਏ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ । ਅਨਮੋਲ ਗਗਨ ਮਾਨ ਨੇ ਆਪਣੇ ਇਸ ਗਾਣੇ ਵਿੱਚ ਅੜਬ ਜੱਟੀ ਦੀ ਗੱਲ ਕੀਤੀ ਹੈ, ਜਿਹੜੀ ਆਪਣੇ ਅਣਖੀਲੇ ਸੁਭਾਅ ਕਰਕੇ ਹਰ ਇੱਕ ਦਿਲ ਤੇ ਰਾਜ ਕਰਦੀ ਹੈ । https://www.instagram.com/p/B7EGlA3HdRG/ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਗਿੱਲ ਤਲਵਾੜਾ ਨੇ ਲਿਖੇ ਹਨ, ਤੇ ਗੀਤ ਨੂੰ Randy J ਨੇ ਆਪਣਾ ਮਿਊਜ਼ਿਕ ਦਿੱਤਾ ਹੈ । ਗੀਤ ਦਾ ਫ਼ਿਲਮਾਂਕਣ ਜੱਸੀ ਲੋਖਾ ਫ਼ਿਲਮ ਨੇ ਕੀਤਾ ਹੈ । ਗੀਤ ਦਾ ਪੂਰਾ ਪ੍ਰੋਜੈਕਟ Aarish & Sukh d ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ । ਅਨਮੋਲ ਗਗਨ ਮਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਇਸ ਤੋਂ ਪਹਿਲਾਂ ਉਹਨਾਂ ਦਾ ਗਾਣਾ ‘ਸ਼ੇਰਨੀ’ ਆਇਆ ਸੀ । ਉਹਨਾਂ ਦਾ ਇਹ ਗਾਣਾ ਸੁਪਰ ਡੁਪਰ ਹਿੱਟ ਹੈ । https://www.instagram.com/p/B6aQpT3Ho-a/

0 Comments
0

You may also like