ਅੜਬ ਮੁਟਿਆਰਾਂ' ਫ਼ਿਲਮ ਦਾ ਗੀਤ 'ਜੱਟੀ ਜਿਉਣੇ ਮੋੜ ਵਰਗੀ' ਸਿੱਧੂ ਮੂਸੇ ਵਾਲਾ ਦੀ ਅਵਾਜ਼ 'ਚ ਹੋਇਆ ਰਿਲੀਜ਼, ਦੇਖੋ ਵੀਡੀਓ

Written by  Aaseen Khan   |  September 28th 2019 02:13 PM  |  Updated: September 28th 2019 02:13 PM

ਅੜਬ ਮੁਟਿਆਰਾਂ' ਫ਼ਿਲਮ ਦਾ ਗੀਤ 'ਜੱਟੀ ਜਿਉਣੇ ਮੋੜ ਵਰਗੀ' ਸਿੱਧੂ ਮੂਸੇ ਵਾਲਾ ਦੀ ਅਵਾਜ਼ 'ਚ ਹੋਇਆ ਰਿਲੀਜ਼, ਦੇਖੋ ਵੀਡੀਓ

ਮੈਗਾ ਸਟਾਰਕਾਸਟ ਵਾਲੀ ਫ਼ਿਲਮ ਅੜਬ ਮੁਟਿਆਰਾਂ ਜਿਸ 'ਚ ਸੋਨਮ ਬਾਜਵਾ ਦੇ ਮਾਝੇ ਦੀ ਜੱਟੀ ਦੇ ਕਿਰਦਾਰ ਨੇ ਹਰ ਕਿਸੇ ਨੂੰ ਪ੍ਰਭਾਵਿਤ ਕੀਤਾ ਹੈ। ਫ਼ਿਲਮ ਦੇ ਸ਼ਾਨਦਾਰ ਟਰੇਲਰ ਤੋਂ ਬਾਅਦ ਹੁਣ ਸਿੱਧੂ ਮੂਸੇ ਵਾਲਾ ਦੀ ਅਵਾਜ਼ 'ਚ ਫ਼ਿਲਮ ਦਾ ਪਹਿਲਾ ਗੀਤ 'ਜੱਟੀ ਜਿਉਣੇ ਮੋੜ ਵਰਗੀ ਰਿਲੀਜ਼ ਹੋ ਚੁੱਕਿਆ ਹੈ। ਗਾਣੇ 'ਚ ਇੱਕ ਵਾਰ ਫਿਰ ਸੋਨਮ ਬਾਜਵਾ ਦਾ ਫ਼ਿਲਮੀ ਕਿਰਦਾਰ ਝਲਕਾਂ ਮਾਰ ਰਿਹਾ ਹੈ। ਗਾਣਾ ਵੀ ਅਜਿਹਾ ਹੀ ਹੈ ਜਿਸ 'ਚ ਪੰਜਾਬੀ ਔਰਤ ਦੀ ਅਣਖ ਦੀ ਗੱਲ ਕੀਤੀ ਗਈ ਹੈ।

ਗਾਣੇ ਦੇ ਬੋਲ ਅਤੇ ਕੰਪੋਜ਼ ਸਿੱਧੂ ਮੂਸੇ ਵਾਲਾ ਵੱਲੋਂ ਕੀਤਾ ਗਿਆ ਹੈ ਅਤੇ ਸੰਗੀਤ ਦ ਕਿੱਡ ਨੇ ਤਿਆਰ ਕੀਤਾ ਹੈ। ਇਸ ਤੋਂ ਪਹਿਲਾਂ ਗਾਣੇ ਦਾ ਐੱਮ.ਪੀ.3 ਵਰਜ਼ਨ ਲੀਕ ਹੋ ਚੁੱਕਿਆ ਹੈ ਜਿਸ 'ਤੇ ਕਾਫੀ ਵਿਵਾਦ ਵੀ ਹੋਇਆ ਸੀ। ਹੁਣ ਇਸ ਗਾਣੇ ਨੂੰ ਵਿਵਾਦਿਤ ਪਹਿਰਾ ਹਟਾ ਕੇ ਵੀਡੀਓ ਸਮੇਤ ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਫ਼ਿਲਮ ਨਿਰਦੇਸ਼ਕ ਮਾਨਵ ਸ਼ਾਹ ਦੀ ਡਾਇਰੈਕਸ਼ਨ ‘ਚ ਬਣੀ ਹੈ ਅਤੇ ਧੀਰਜ ਰਤਨ ਹੋਰਾਂ ਦੀ ਕਹਾਣੀ ਅਤੇ ਸਕਰੀਨਪਲੇਅ ਹੈ। ਰਾਕੇਸ਼ ਧਵਨ ਵੱਲੋਂ ਫ਼ਿਲਮ ਦੇ ਡਾਇਲਾਗ ਤਿਆਰ ਕੀਤੇ ਗਏ ਹਨ।ਵ੍ਹਾਈਟ ਹਿੱਲ ਸਟੂਡੀਓ ਅਤੇ ਟੂ ਚੇਨ ਮੋਸ਼ਨ ਪਿਕਚਰਸ ਦੇ ਪ੍ਰੋਡਕਸ਼ਨ ‘ਚ ਫ਼ਿਲਮ ਨੂੰ ਫ਼ਿਲਮਾਇਆ ਗਿਆ ਹੈ। 18 ਅਕਤੂਬਰ ਨੂੰ ਫ਼ਿਲਮ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ।

ਹੋਰ ਵੇਖੋ : ਕੁਲਵਿੰਦਰ ਬਿੱਲਾ ਦੀ ਫ਼ਿਲਮ 'ਪ੍ਰਾਹੁਣਿਆਂ ਨੂੰ ਦਫ਼ਾ ਕਰੋ' 2020 'ਚ ਹੋਵੇਗੀ ਰਿਲੀਜ਼

ਫ਼ਿਲਮ 'ਚ ਸੋਨਮ ਬਾਜਵਾ, ਨਿੰਜਾ, ਮਹਿਰੀਨ ਪੀਰਜ਼ਾਦਾ ਅਤੇ ਅਜੇ ਸਰਕਾਰੀਆ ਮੁੱਖ ਭੂਮਿਕਾ 'ਚ ਹਨ। ਇਹਨਾਂ ਤੋਂ ਇਲਾਵਾ ਫ਼ਿਲਮ ‘ਚ ਸੁਦੇਸ਼ ਲਹਿਰੀ, ਬੀ.ਐੱਨ.ਸ਼ਰਮਾ, ਉਪਾਸਨਾ ਸਿੰਘ, ਰਾਜੀਵ ਮਹਿਰਾ, ਵਰਗੇ ਬਹੁਤ ਸਾਰੇ ਵੱਡੇ ਚਿਹਰੇ ਅਹਿਮ ਭੂਮਿਕਾ ਨਿਭਾ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network