ਹਰਫ ਚੀਮਾ ਦੇ ਨੰਨ੍ਹੇ ਫੈਨ ਨੇ ਪਾਈ ਜੱਟਵਾਦ ‘ਤੇ ਧਮਾਲ,ਦੇਖੋ ਵੀਡੀਓ

written by Lajwinder kaur | May 10, 2019

ਹਰਫ ਚੀਮਾ ਦਾ ਗੀਤ ਜੱਟਵਾਦ ਜਿਸਨੇ ਚਾਰੇ ਪਾਸੇ ਪੂਰੀ ਧੱਕ ਪਾ ਰੱਖੀ ਹੈ। ਵੱਡੇ ਤੋਂ ਲੈ ਕੇ ਛੋਟੇ ਸਭ ਉਨ੍ਹਾਂ ਦੇ ਇਸ ਗੀਤ ਦੇ ਦੀਵਾਨੇ ਹੋਏ ਪਏ ਨੇ। ਇਹ ਗੀਤ ਨੌਜਵਾਨਾਂ ਦੇ ਦਿਲਾਂ ਉੱਤੇ ਰਾਜ ਕਰ ਰਿਹਾ ਹੈ। ਇਸ ਦਰਮਿਆਨ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਛਾਈ ਪਈ ਹੈ। ਜੀ ਹਾਂ ਇਸ ਵੀਡੀਓ ‘ਚ ਛੋਟਾ ਜਿਹਾ ਬੱਚਾ ਜੋ ਕਿ ਹਰਫ ਚੀਮਾ ਦੇ ਗੀਤ ਜੱਟਵਾਦ ਉੱਤੇ ਬਹੁਤ ਕਿਊਟ ਅਦਾਕਾਰੀ ਕਰ ਰਿਹਾ ਹੈ। ਬੱਚੇ ਨੇ ਚਿੱਟੇ ਰੰਗ ਦਾ ਕੁਰਤਾ ਤੇ ਚਾਦਰਾ ਪਾਇਆ ਹੋਇਆ ਹੈ ਤੇ ਪੈਰਾਂ ‘ਚ ਪੰਜਾਬੀ ਜੁੱਤੀ ਪਾਈ ਹੋਈ ਹੈ। ਇਹ ਵੀਡੀਓ ਸਭ ਦੇ ਦਿਲਾਂ ਨੂੰ ਮੋਹ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।

View this post on Instagram
 

Chadra chobar da ❤️ Jattwaad

A post shared by Harf Cheema (ਹਰਫ) (@harfcheema) on

ਹੋਰ ਵੇਖੋ:ਸਰੋਤਿਆਂ ਦੇ ਢਿੱਡਾਂ ‘ਚ ਪੀੜਾਂ ਪਾਉਣ ਵਾਲੀ ਮਾਂ-ਪੁੱਤਰ ਦੀ ਜੋੜੀ ਸੁਰਿੰਦਰ ਤਾਈ ਤੇ ਸੈਮੀ ਗਿੱਲ ਨਜ਼ਰ ਆਉਣਗੇ 'ਤੇਰੀ ਮੇਰੀ ਜੋੜੀ' ‘ਚ ਹਰਫ ਚੀਮਾ ਨੇ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਵੀ ਵੀਡੀਓ ਨੂੰ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਨਾਲ ਕੈਪਸ਼ਨ ਚ ਲਿਖਿਆ ਹੈ, ‘ਚਾਦਰਾ ਚੌਬਰ ਦਾ..ਜੱਟਵਾਦ’। ਇਸ ਵੀਡੀਓ ਨੂੰ ਇੱਕ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਤੇ ਹਜ਼ਾਰਾਂ ਹੀ ਕਮੈਂਟ ਆ ਚੁੱਕੇ ਹਨ। ਗੱਲ ਕਰੀਏ ਜੱਟਵਾਦ ਗੀਤ ਦੀ ਤਾਂ ਇਸ ਨੂੰ ਡਿਊਟ ਸੌਂਗ ਨੂੰ ਹਰਫ ਚੀਮਾ ਤੇ ਗੁਰਲੇਜ਼ ਅਖ਼ਤਰ ਦੋਵਾਂ ਨੇ ਸ਼ਾਨਦਾਰ ਗਾਇਆ ਹੈ। ਜੱਟਵਾਦ ਗੀਤ ਨੂੰ ਹੁਣ ਤੱਕ ਪੰਜ ਕਰੋੜ ਵਿਊਜ਼ ਮਿਲ ਚੁੱਕੇ ਹਨ।

0 Comments
0

You may also like