ਵੇਖੋ "ਤੈਂ ਤੋਂ ਉੱਤੇ" ਐਕਸਕਲੂਸੀਵ ਸਿਰਫ਼ ਪੀ ਟੀ ਸੀ ਪੰਜਾਬੀ ਅਤੇ ਪੀ ਟੀ ਸੀ ਚੱਕਦੇ ਤੇ, ਜਾਵੇਦ ਬਸ਼ੀਰ ਦੇ ਰਹੇ ਹਨ ਬੁੱਲੇ ਸ਼ਾਹ ਦਾ ਸੁਨੇਹਾ

Written by  Rajan Sharma   |  June 30th 2018 12:11 PM  |  Updated: June 30th 2018 01:15 PM

ਵੇਖੋ "ਤੈਂ ਤੋਂ ਉੱਤੇ" ਐਕਸਕਲੂਸੀਵ ਸਿਰਫ਼ ਪੀ ਟੀ ਸੀ ਪੰਜਾਬੀ ਅਤੇ ਪੀ ਟੀ ਸੀ ਚੱਕਦੇ ਤੇ, ਜਾਵੇਦ ਬਸ਼ੀਰ ਦੇ ਰਹੇ ਹਨ ਬੁੱਲੇ ਸ਼ਾਹ ਦਾ ਸੁਨੇਹਾ

ਮਿਊਜ਼ਿਕ ਇੰਡਸਟਰੀ ਦੀ ਜੇ ਗੱਲ ਕਿੱਤੀ ਜਾਵੇ ਤਾਂ ਪੰਜਾਬੀ ਗਾਇਕਾਂ punjabi singer  ਦਾ ਬਹੁਤ ਬੋਲ-ਬਾਲਾ ਹੈ | ਪਰ ਤੁਹਾਨੂੰ ਦੱਸ ਦਇਏ ਕਿ ਸਿਰਫ ਚੜਦੇ ਪੰਜਾਬ ਦੇ ਗਾਇਕ ਹੀ ਅੱਜ ਕੱਲ ਪ੍ਰਸਿੱਧੀ ਨਹੀਂ ਖੱਟ ਰਹੇ ਸਗੋਂ ਲਹਿੰਦੇ ਪੰਜਾਬ ਦੇ ਗਾਇਕ ਵੀ ਇਸ ਇੰਡਸਟਰੀ ਵਿੱਚ ਪੂਤਰਾ ਨਾਮ ਕਮਾ ਰਹੇ ਹਨ | ਅਜਿਹਾ ਹੀ ਇਕ ਨਾਮ ਸਾਹਮਣੇ ਆਇਆ ਹੈ ਜਾਵੇਦ ਬਸ਼ੀਰ javed bashir ਦਾ | ਜਿਨ੍ਹਾਂ ਨੇ ਆਪਣੇ ਕਈ ਗੀਤਾਂ ਨਾਲ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਿੱਤਾ ਹੈ ਤੇ ਹੁਣ ਉਨ੍ਹਾਂ ਦਾ ਇਕ ਹੋਰ ਬਹੁਤ ਹੀ ਖ਼ੂਬਸੂਰਤ ਗੀਤ "ਤੈਂ ਤੋਂ ਉੱਤੇ"tain to uttey ਰਿਲੀਜ਼ ਹੋਇਆ ਹੈ | ਖਾਸ ਗੱਲ ਇਹ ਹੈ ਉਨ੍ਹਾਂ ਦਾ ਇਹ ਗੀਤ ਦੁਨੀਆ ਦੇ ਨੰਬਰ ਇੱਕ ਪੰਜਾਬੀ ਚੈਂਨਲ ਪੀਟੀਸੀ ਪੰਜਾਬੀ 'ਤੇ ਪ੍ਰੀਮੀਅਰ ਹੋਇਆ ਹੈ|

https://www.youtube.com/watch?v=OQkBG9Y2GWo

ਜਾਵੇਦ ਨੇ ਫੈਨਸ ਨੂੰ ਗੀਤ ਬਾਰੇ ਦੱਸਦੇ ਹੋਏ ਕਿਹਾ ਕਿ "ਤੈਂ ਤੋਂ ਉੱਤੇ" ਦਾ ਮਤਲੱਬ ਹੈ ਤੇਰੇ ਤੋਂ ਉੱਪਰ,ਤੇਰੇ ਤੋਂ ਜ਼ਿਆਦਾ, ਉਹਨਾਂ ਬੁੱਲੇ ਸ਼ਾਹ ਦਾ ਸੁਨੇਹਾ ਦੇਂਦੇ ਹੋਏ ਦੱਸਿਆ ਕਿ ਅਗਰ ਇਨਸਾਨ ਹੀ ਇਨਸਾਨ ਨਾਲ ਪਿਆਰ ਨਹੀਂ ਕਰਦਾ ਹੈ ਜਾਂ ਧੋਖਾ ਦੇਂਦਾ ਹੈ ਇਸਦਾ ਮਤਲੱਬ ਹੈ ਉਹ ਇਨਸਾਨ ਆਪਣੇ ਰੱਬ ਨਾਲ ਵੀ ਧੋਖਾ ਕਰ ਰਿਹਾ ਹੈ|

https://www.instagram.com/p/Bkpk-VuA4k2/

ਜਿੱਥੇ ਕਿ ਇਹ ਗੀਤ ਜਾਵੇਦ ਬਸ਼ੀਰ javed bashir ਦੁਆਰਾ ਗਾਇਆ ਗਿਆ ਹੈ ਓਥੇ ਹੀ ਇਸਦੇ ਬੋਲ ਬੁੱਲੇ ਸ਼ਾਹ ਦੁਆਰਾ ਗਾਏ ਗਏ ਹਨ ਅਤੇ ਗੀਤ tain to uttey ਦਾ ਬੇਹੱਦ ਸ਼ਾਨਦਾਰ ਮਿਊਜ਼ਿਕ ਵਿਪਿਨ ਪਤਵਾ ਦੁਆਰਾ ਦਿੱਤਾ ਗਿਆ ਹੈ| ਅਤੇ ਗੀਤ ਸੋਸ਼ਲ ਮੀਡਿਆ ਤੇ ਪੂਰੀਆਂ ਧਮਾਲਾਂ ਪਾ ਰਿਹਾ ਹੈ ਅਤੇ ਸੱਭ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ|ਦੱਸ ਦੇਈਏ ਕਿ ਦੁਨੀਆਂ ਦਾ ਨੰਬਰ 1 ਪੰਜਾਬੀ ਚੈਂਨਲ ਪੀ ਟੀ ਸੀ ਪੰਜਾਬੀ ਅਤੇ ਪੀ ਟੀ ਸੀ ਚੱਕਦੇ ਇਸ ਗੀਤ ਨੂੰ ਫੈਨਸ ਦੇ ਦਰਮਿਆਨ ਰੋਜ਼ਾਨਾ ਪੇਸ਼ ਕਰ ਰਿਹਾ ਹੈ ਤਾਂ ਦੇਖਣਾ ਨਾ ਭੂਲੋ ਗੀਤ "ਤੈਂ ਤੋਂ ਉੱਤੇ"|

ਕਈ ਬਾਲੀਵੁੱਡ ਫ਼ਿਲਮਾਂ ਜਿਵੇਂ ਕਿ ਕਹਾਣੀ,ਕੋਕਟੇਲ,ਰਸ਼, ਭਾਗ ਮਿਲਖਾ ਭਾਗ ਆਦਿ ਦੇ ਗੀਤਾਂ ਨੂੰ ਜਾਵੇਦ ਬਸ਼ੀਰ ਆਪਣੀ ਆਵਾਜ਼ ਦੇ ਚੁੱਕੇ ਹਨ| ਅਗਰ ਉਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਮਾਤਾ ਪਿਤਾ ਜਲੰਧਰ ਦੇ ਰਹਿਣ ਵਾਲੇ ਸਨ| ਵੈਸੇ ਤਾਂ ਜਾਵੇਦ javed bashir ਬਚਪਨ ਤੋਂ ਹੀ ਗਾਂਦੇ ਰਹੇ ਹਨ ਪਰ ਉਹਨਾਂ ਦੀ ਕਵਾਲੀ ਗਾਉਣ ਦੀ ਪ੍ਰੋਫੈਸ਼ਨਲ ਟ੍ਰੇਨਿੰਗ 1992 ਤੋਂ ਸ਼ੁਰੂ ਹੋਈ| ਇਹ ਟ੍ਰੇਨਿਗ ਉਹਨਾ ਨੇ ਆਪਣੇ ਪਿਤਾ ਜਿੰਨਾ ਨੂੰ ਉਹ ਆਪਣਾ ਉਸਤਾਦ ਮੰਨਦੇ ਹਨ ਉਸਤਾਦ ਬਸ਼ੀਰ ਅਹਿਮਦ ਖਾਨ ਤੋਂ ਗ੍ਰਹਿਣ ਕੀਤੀ |ਉਹਨਾਂ ਦੇ ਪਿਤਾ ਇਕ ਕਾਵਾਲ ਸਨ| ਜੇਕਰ ਉਹਨਾਂ ਦੀ ਕਲਾਸੀਕਲ ਵੋਕਲ ਟ੍ਰੇਨਿਗ ਦੀ ਗੱਲ ਕਰੀਏ ਤਾਂ ਉਹ ਉਹਨਾ ਨੂੰ ਉਸਤਾਦ ਮੁਬਾਰਿਕ ਅਲੀ ਖ਼ਾਨ ਦੁਆਰਾ ਮਿਲੀ|


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network