ਆਰਥਿਕ ਤੰਗੀ ਕਰਕੇ ਨਹੀਂ ਬਲਕਿ ਇਸ ਵਜ੍ਹਾ ਕਰਕੇ ਜਾਵੇਦ ਹੈਦਰ ਨੇ ਸਬਜ਼ੀ ਵੇਚਣ ਵਾਲੀ ਬਣਾਈ ਵੀਡੀਓ

Written by  Rupinder Kaler   |  July 01st 2020 09:47 AM  |  Updated: July 01st 2020 09:47 AM

ਆਰਥਿਕ ਤੰਗੀ ਕਰਕੇ ਨਹੀਂ ਬਲਕਿ ਇਸ ਵਜ੍ਹਾ ਕਰਕੇ ਜਾਵੇਦ ਹੈਦਰ ਨੇ ਸਬਜ਼ੀ ਵੇਚਣ ਵਾਲੀ ਬਣਾਈ ਵੀਡੀਓ

ਕੁਝ ਦਿਨ ਪਹਿਲਾਂ ਬਾਲੀਵੁੱਡ ਅਦਾਕਾਰ ਜਾਵੇਦ ਹੈਦਰ ਦਾ ਸਬਜ਼ੀ ਵੇਚਣ ਵਾਲਾ ਵੀਡੀਓ ਖੂਬ ਵਾਇਰਲ ਹੋਇਆ ਸੀ । ਇਸ ਵੀਡੀਓ ਨੂੰ ਦੇਖ ਕੇ ਲੋਕਾਂ ਨੇ ਅੰਦਾਜ਼ਾ ਲਗਾਇਆ ਸੀ ਕਿ ਲਾਕਡਾਊਨ ਕਰਕੇ ਹੈਦਰ ਕੋਲ ਕੰਮ ਨਹੀਂ ਹੈ ਜਿਸ ਕਰਕੇ ਉਹ ਸਬਜ਼ੀ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ । ਪਰ ਇਸ ਸਭ ਦੇ ਚਲਦੇ ਇਸ ਵੀਡੀਓ ਦੀ ਸਚਾਈ ਕੁਝ ਹੋਰ ਸਾਹਮਣੇ ਆਈ ਹੈ ।

https://twitter.com/DollyBindra/status/1275897536192983040

ਇੱਕ ਵੈਬਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਜਾਵੇਦ ਹੈਦਰ ਨੇ ਦੱਸਿਆ ਹੈ ਕਿ ‘ਮੈਂ ਇਹ ਵੀਡੀਓ ਆਪਣੀ ਪਤਨੀ ਸ਼ਮਾ ਦੇ ਕਹਿਣ ਤੇ ਬਣਾਈ ਸੀ ਤੇ ਉਹਨਾਂ ਨੇ ਖੁਦ ਇਸ ਵੀਡੀਓ ਨੂੰ ਸ਼ੂਟ ਵੀ ਕੀਤਾ ਸੀ । ਦਰਅਸਲ ਲਾਕਡਾਊਨ ਦੀ ਵਜ੍ਹਾ ਕਰਕੇ ਮੈਂ ਵੀ ਕਾਫੀ ਬੋਰ ਹੋ ਗਿਆ ਸੀ ਤੇ ਮੈਂ ਵੀ ਇਹ ਚਾਹ ਰਿਹਾ ਸੀ ਕਿ ਮੁਸ਼ਕਿਲ ਦੇ ਇਸ ਦੌਰ ਵਿੱਚ ਮੈਂ ਕੋਈ ਇਸ ਤਰ੍ਹਾਂ ਦੀ ਵੀਡੀਓ ਬਣਾਵਾਂ, ਜਿਸ ਨਾਲ ਪਰੇਸ਼ਾਨੀਆਂ ਨਾਲ ਜੂਝ ਰਹੇ ਲੋਕਾਂ ਨੂੰ ਕੁਝ ਕਰਨ ਦੀ ਪ੍ਰੇਰਨਾ ਮਿਲ ਸਕੇ ।

https://www.instagram.com/p/CCC0eaqhNzm/

ਇਸ ਸਭ ਦੇ ਚਲਦੇ ਮੈਂ ਆਪਣੇ ਘਰ ਦੇ ਨਾਲ ਲੱਗਣ ਵਾਲੇ ਸਬਜ਼ੀ ਬਜ਼ਾਰ ਵਿੱਚ ਗਿਆ ਤੇ ਇਹ ਵੀਡੀਓ ਬਣਾ ਕੇ ਸ਼ੇਅਰ ਕੀਤੀ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜਾਵੇਦ ਹੈਦਰ ਨੇ ਬਾਲੀਵੁੱਡ ਦੀਆਂ ਕਈ ਵੱਡੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਤੇ ਉਹਨਾਂ ਦੇ ਕੰਮ ਨੂੰ ਕਾਫੀ ਪਸੰਦ ਵੀ ਕੀਤਾ ਜਾਂਦਾ ਹੈ ।

https://www.instagram.com/p/CCAivQoB-IX/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network