ਸੈਫ ਅਲੀ ਖ਼ਾਨ ਦਾ ਗਾਣਾ ‘Ole Ole’ ਹੋਇਆ ਰਿਲੀਜ਼, ਨੱਚਣ ਨੂੰ ਕਰ ਰਿਹਾ ਹੈ ਮਜ਼ਬੂਰ, ਦੇਖੋ ਵੀਡੀਓ

written by Lajwinder kaur | January 22, 2020

ਅਦਾਕਾਰ ਸੈਫ ਅਲੀ ਖ਼ਾਨ ਦੀ ਆਉਣ ਵਾਲੀ ਫ਼ਿਲਮ ਜਵਾਨੀ ਜਾਨੇਮਨ ਦਾ ਇੱਕ ਹੋਰ ਗੀਤ ਸਾਹਮਣੇ ਆ ਚੁੱਕਿਆ ਹੈ। ਜੀ ਹਾਂ ਜੈਜ਼ੀ ਬੀ ਦੇ ਸੁਪਰ ਹਿੱਟ ਗੀਤ ‘ਗੱਲਾਂ ਕਰਦੀ’ ਤੋਂ ਬਾਅਦ ਓਲੇ ਓਲੇ(Ole Ole) ਟਾਈਟਲ ਹੇਠ ਨਵੇਂ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦੱਸ ਦੇਈਏ ਇਹ ਗਾਣਾ ਸੈਫ ਅਲੀ ਖ਼ਾਨ ਦੀ ਹੀ ਫ਼ਿਲਮ ਯੇ ਦਿਲਲਗੀ ਦਾ ਹੈ ਜਿਸ ਨੂੰ ਇੱਕ ਵਾਰ ਫਿਰ ਨਵਾਂ ਤੜਕਾ ਲਗਾ ਕੇ ਪੇਸ਼ ਕੀਤਾ ਗਿਆ ਹੈ। ਇਹ ਨਵਾਂ ਵਰਜਨ ਵੀ ਲੋਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਰਿਹਾ ਹੈ। ਇਸ ਗਾਣੇ ‘ਚ ਸੈਫ ਅਲੀ ਖ਼ਾਨ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

ਹੋਰ ਵੇਖੋ:ਨੌਜਵਾਨਾਂ ਨੂੰ ਦੇ ਰਹੇ ਨੇ ਖ਼ਾਸ ਸੁਨੇਹਾ ਕਮਲ ਹੀਰ ਆਪਣੇ ਨਵੇਂ ਗੀਤ ‘ਸਪੀਡਾਂ’ ‘ਚ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਇਸ ਗੀਤ ‘ਚ ਉਹ ਕੁੜੀਆਂ ਦੇ ਨਾਲ ਖੂਬ ਠੁਮਕੇ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ। ਨਵੇਂ ਵਰਜਨ ਵਾਲੇ ਗੀਤ ਨੂੰ ਅਮਿਤ ਮਿਸ਼ਰਾ ਨੇ ਗਾਇਆ ਹੈ ਤੇ ਮਿਊਜ਼ਿਕ ਤਨਿਸ਼ਕ ਬਾਗਚੀ ਨੇ ਦਿੱਤਾ ਹੈ। ਨਵੇਂ ਗੀਤ ਦੇ ਬੋਲ ਸ਼ਾਬੀਰ ਅਹਿਮਦ ਨੇ ਲਿਖੇ ਹਨ। ਇਸ ਗੀਤ ਨੂੰ ਟਿੱਪਸ ਆਫੀਸ਼ੀਅਲ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਰਿਲੀਜ਼ ਹੋਏ ਕੁਝ ਹੀ ਘੰਟੇ ਹੋਏ ਨੇ ਤੇ ਗੀਤ ਦੇ ਵਿਊਜ਼ ਲਗਾਤਾਰ ਵੱਧ ਕੇ ਲੱਖਾਂ ਨੂੰ ਪਾਰ ਕਰ ਗਏ ਹਨ।

ਦੱਸ ਦੇਈਏ ਜਵਾਨੀ ਜਾਨੇਮਨ ਕਾਮੇਡੀ ਫ਼ਿਲਮ ਦੇ ਨਾਲ ਇਮੋਸ਼ਨ ਫੈਮਿਲੀ ਡਰਾਮਾ ਵੀ ਹੈ। ਇਸ ਫ਼ਿਲਮ ‘ਚ ਮੁੱਖ ਕਿਰਦਾਰਾਂ ‘ਚ ਸੈਫ ਅਲੀ ਖ਼ਾਨ, ਤੱਬੂ ਤੇ ਅਲਾਇਆ ਫਰਨੀਚਰਵਾਲਾ ਨਜ਼ਰ ਆਉਣਗੇ। ਜਵਾਨੀ ਜਾਨੇਮਨ 31 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।

0 Comments
0

You may also like