ਜੈ ਭਾਨੁਸ਼ਾਲੀ ‘ਤੇ ਮਾਹੀ ਵਿੱਜ ਨੇ ਧੀ ਤਾਰਾ ਦਾ ਪਹਿਲਾ ਜਨਮਦਿਨ ਕੁਝ ਇਸ ਤਰ੍ਹਾਂ ਮਨਾਇਆ, ਵਿਆਹ ਦੇ 9 ਸਾਲ ਬਾਅਦ ਘਰ ‘ਚ ਗੁੰਜੀਆਂ ਸੀ ਕਿਲਕਾਰੀਆਂ, ਦੇਖੋ ਵੀਡੀਓ

written by Lajwinder kaur | August 04, 2020

ਟੀਵੀ ਜਗਤ ਦੀ ਖ਼ੂਬਸੂਰਤ ਜੋੜੀ ਜੈ ਭਾਨੁਸ਼ਾਲੀ ਅਤੇ ਮਾਹੀ ਵਿੱਜ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ । ਪਿਛਲੇ ਸਾਲ ਉਨ੍ਹਾਂ ਦੇ ਘਰ ਪਿਆਰੀ ਜਿਹੀ ਬੱਚੀ ਨੇ ਜਨਮ ਲਿਆ ਸੀ । ਵਿਆਹ ਦੇ 9 ਸਾਲ ਬਾਅਦ ਉਨ੍ਹਾਂ ਦੇ ਘਰ ‘ਚ ਇੱਕ ਪਿਆਰੀ ਜਿਹੀ ਬੱਚੀ ਨੇ ਜਨਮ ਲਿਆ ਸੀ ।

 
View this post on Instagram
 

A post shared by Jay Bhanushali (@ijaybhanushali) on

ਹੋਰ ਵੇਖੋ : ਕਾਮੇਡੀ ਦੇ ਨਾਲ ਗਾਇਕੀ ‘ਚ ਕਮਾਲ ਕਰ ਦਿੰਦੇ ਨੇ ਕਪਿਲ ਸ਼ਰਮਾ, ਅਰਚਨਾ ਪੂਰਨ ਸਿੰਘ ਨੇ ਸ਼ੇਅਰ ਕੀਤਾ ਇਹ ਵੀਡੀਓ ਤਾਰਾ ਦੇ ਪਹਿਲੇ ਜਨਮ ਦਿਨ ਨੂੰ ਦੋਵਾਂ ਨੇ ਬਹੁਤ ਹੀ ਸ਼ਪੈਸ਼ਲ ਤਰੀਕੇ ਦੇ ਨਾਲ ਸੈਲੀਬਰੇਟ ਕੀਤਾ ਹੈ । ਜੈ ਭਾਨੁਸ਼ਾਲੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਤੇ ਨਾਲ ਹੀ ਕੈਪਸ਼ਨ ‘ਚ ਤਾਰਾ ਦੇ ਲਈ ਬਰਥਡੇਅ ਵਿਸ਼ ਨੋਟ ਲਿਖਿਆ ਹੈ । ਵੀਡੀਓ ‘ਚ ਉਹ ਆਪਣੇ ਪਰਿਵਾਰ ਦੇ ਨਾਲ ਤਾਰਾ ਦਾ ਜਨਮ ਦਿਨ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ । ਵੀਡੀਓ ‘ਚ ਉਨ੍ਹਾਂ ਦੇ ਗੋਦ ਲਏ ਬੱਚੇ ਵੀ ਦਿਖਾਈ ਦੇ ਰਹੇ ਨੇ । ਮਾਹੀ ਵਿੱਜੇ ਨੇ ਆਪਣੀ ਧੀ ਤਾਰਾ ਨੂੰ ਪਰੀ ਵਾਂਗ ਸਜਾਇਆ ਹੋਇਆ ਹੈ । ਬਰਥਡੇਅ ਦੀ ਸਜਾਵਟ ਬਹੁਤ ਹੀ ਖੂਬਸੂਰਤ ਤੇ ਸ਼ਾਨਦਾਰ ਹੈ, ਟੇਬਲ ਉੱਤੇ ਬਹੁਤ ਸਾਰੇ ਕੇਕ ਨਜ਼ਰ ਆ ਰਹੇ ਨੇ । ਫੈਨਜ਼ ਤੇ ਬਾਲੀਵੁੱਡ ਜਗਤ ਦੇ ਸਿਤਾਰੇ ਕਮੈਂਟਸ ਕਰਕੇ ਤਾਰਾ ਨੂੰ ਬਰਥਡੇਅ ਵਿਸ਼ ਕਰ ਰਹੇ ਨੇ ।

0 Comments
0

You may also like