ਮਸ਼ਹੂਰ ਟੀਵੀ ਕਪਲ ਜੈ ਭਾਨੁਸ਼ਾਲੀ ‘ਤੇ ਮਾਹੀ ਵਿੱਜ ਦੀ ਧੀ ਹੋਈ 10 ਮਹੀਨਿਆਂ ਦੀ, ਦੇਖੋ ਤਾਰਾ ਦੀਆਂ ਇਹ ਕਿਊਟ ਤਸਵੀਰਾਂ

written by Lajwinder kaur | June 03, 2020

ਟੀਵੀ ਅਦਾਕਾਰਾ ਮਾਹੀ ਵਿੱਜ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਪਿਆਰੀ ਜਿਹੀ ਪੋਸਟ ਪਾਈ ਹੈ । ਉਨ੍ਹਾਂ ਨੇ ਸਟੋਰੀ ਪਾ ਕੇ ਦੱਸਿਆ ਹੈ ਕਿ ਉਨ੍ਹਾਂ ਦੀ ਧੀ 10 ਮਹੀਨਿਆਂ ਦੀ ਹੋ ਗਈ ਹੈ । ਉਨ੍ਹਾਂ ਨੇ ਆਪਣੀ ਦੀ ਧੀ ਤਾਰਾ ਦੇ ਨਾਂਅ ਦਾ ਇੰਸਟਾਗ੍ਰਾਮ ਅਕਾਉਂਟ ਬਣਾਇਆ ਹੋਇਆ ਹੈ । ਜਿਸਤੇ ਉਹ ਤਾਰਾ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ ।

View this post on Instagram
 

Happy 10 months to me.. ❤️?

A post shared by Tara ? (@tarajaymahhi) on

  ਇਸ ਤੋਂ ਪਹਿਲਾਂ ਉਨ੍ਹਾਂ ਦੇ ਘਰ ਦੋ ਬੱਚੇ ਸਨ । ਜੈ ਭਾਨੁਸ਼ਾਲੀ ਅਤੇ ਉਨ੍ਹਾਂ ਦੀ ਪਤਨੀ ਮਾਹੀ ਵਿੱਜ ਦੀ ਗੱਲ ਕੀਤੀ ਜਾਵੇ ਤਾਂ ਦੋਵੇਂ ਟੀਵੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਹਨ ਅਤੇ ਅਕਸਰ ਦੋਵੇਂ ਆਪਣੇ ਬੱਚਿਆਂ ਦੀਆਂ ਕਿਊਟ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਲਾਕਡਾਊਨ ਦੌਰਾਨ ਜੈ ਭਾਨੁਸ਼ਾਲੀ ਆਪਣੀ ਵਾਈਫ ਤੇ ਤਿੰਨਾਂ ਬੱਚਿਆਂ ਦੇ ਇਸ ਸਮੇਂ ਦਾ ਪੂਰਾ ਲੁਤਫ ਉੱਠਾ ਰਹੇ ਨੇ ।  
ਦੱਸ ਦੇਈਏ ਜੈ ਭਾਨੂਸ਼ਾਲੀ ਤੇ ਮਾਹੀ ਵਿੱਜ ਇੱਕ ਲੰਬੇ ਸਮੇਂ ਤਕ ਰਿਲੇਸ਼ਨਸ਼ਿਪ ‘ਚ ਰਹੇ ਸਨ ਤੇ ਦੋਵਾਂ ਨੇ ਸਾਲ 2011 ‘ਚ ਵਿਆਹ ਕਰ ਲਿਆ ਸੀ। ਦੋਵਾਂ ਨੇ 2013 ‘ਚ ਇਕ ਡਾਂਸ ਰਿਆਲਟੀ ਸ਼ੋਅ ‘ਨੱਚ ਬੱਲੀਏ’ ‘ਚ ਹਿੱਸਾ ਲਿਆ ਸੀ । ਇਸ ਤੋਂ ਇਲਾਵਾ ਦੋਵੇਂ ਕਈ ਟੀਵੀ ਸ਼ੋਅਜ਼ ‘ਚ ਇਕੱਠੇ ਨਜ਼ਰ ਆ ਚੁੱਕੇ ਹਨ । ਮਾਹੀ ਵਿੱਜ ਅਕਸਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਲਈ ਪੋਸਟਾਂ ਪਾ ਕੇ ਸਪੋਟ ਕਰਦੇ ਹੋਏ ਦਿਖਾਈ ਦਿੱਤੇ ਸਨ ।

0 Comments
0

You may also like