ਟੀਵੀ ਇੰਡਸਟਰੀ ਦੇ ਇਸ ਅਦਾਕਾਰ ਦੇ ਘਰ 8 ਸਾਲਾਂ ਬਾਅਦ ਗੂੰਜੀ ਕਿਲਕਾਰੀ,ਬੱਚੀ ਨੇ ਲਿਆ ਜਨਮ 

written by Shaminder | August 21, 2019

ਅਦਾਕਾਰ ਜਯ ਭਾਨੂਸ਼ਾਲੀ ਦੀ ਪਤਨੀ ਨੇ ਹਾਲ 'ਚ ਹੀ ਇੱਕ ਬੱਚੀ ਨੂੰ ਜਨਮ ਦਿੱਤਾ ਹੈ । ਅਦਾਕਾਰ ਨੇ ਇੱਕ ਬਹੁਤ ਹੀ ਪਿਆਰੀ ਜਿਹੀ ਪੋਸਟ ਸਾਂਝੀ ਕੀਤੀ ਹੈ । ਜਿਸ 'ਚ ਉਨ੍ਹਾਂ ਦੀ ਬੱਚੀ ਦੇ ਪੈਰ ਨਜ਼ਰ ਆ ਰਹੇ ਹਨ । ਹੋਰ ਵੇਖੋ:ਇਹ ਹੈ ਟੀਵੀ ਇੰਡਸਟਰੀ ਦਾ ਮਸ਼ਹੂਰ ਅਦਾਕਾਰ,ਪਰ ਹੁਣ ਪਛਾਨਣਾ ਵੀ ਹੋਇਆ ਮੁਸ਼ਕਿਲ https://www.instagram.com/p/B1aapPwh5-U/ ਉਨ੍ਹਾਂ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ "ਭਵਿੱਖ ਹਾਲੇ ਆਇਆ ਹੈ, ਇਕਦਮ ਨਵਾਂ ਬੱਚਾ ਖੇਡਣ ਲਈ ਆ ਗਿਆ ਹੈ, ਦਸ ਛੋਟੀਆਂ ਹੱਥਾਂ ਦੀਆਂ ਉਂਗਲਾਂ, 10 ਛੋਟੀਆਂ ਪੈਰਾਂ ਦੀਆਂ ਉਂਗਲਾਂ, ਮੰਮੀ ਵਰਗੀਆਂ ਅੱਖਾਂ ਤੇ ਪਾਪਾ ਵਰਗੀ ਨੱਕ। https://www.instagram.com/p/B1TixmthGH-/ ਸ਼ੁਕਰੀਆ ਪ੍ਰਿਸੰਸ ਸਾਨੂੰ ਆਪਣਾ ਮਾਤਾ-ਪਿਤਾ ਚੁਣਨ ਲਈ"।ਇਸ ਦੇ ਨਾਲ ਹੀ ਅਦਾਕਾਰ ਦੀ ਪਤਨੀ ਮਾਹੀ ਨੇ ਵੀ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਆਪਣਾ ਪਿਆਰ ਅਤੇ ਖੁਸ਼ੀ ਕਵਿਤਾ ਦੇ ਜ਼ਰੀਏ ਸਾਂਝੀ ਕੀਤੀ ਹੈ ।ਜਿਸ ਤੋਂ ਬਾਅਦ ਕਈ ਅਦਕਾਰਾਂ ਨੇ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।

0 Comments
0

You may also like