ਜਯਾ ਬੱਚਨ ਨੂੰ ਇੱਕ ਵਾਰ ਫਿਰ ਆਇਆ ਗੁੱਸਾ, ਮੀਡੀਆ 'ਤੇ ਇਸ ਤਰ੍ਹਾਂ ਭੜਕੀ ਜਯਾ

written by Shaminder | November 20, 2019

ਬਾਲੀਵੁੱਡ ਦੇ ਮਸ਼ਹੂਰ ਡਿਜ਼ਾਇਨਰ ਮਨੀਸ਼ ਮਲਹੋਤਰਾ ਦੇ ਪਿਤਾ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਮਨੀਸ਼ ਮਲਹੋਤਰਾ ਨੇ ਆਪਣੇ ਘਰ ਪ੍ਰੇਅਰ ਮੀਟ ਦਾ ਪ੍ਰਬੰਧ ਕੀਤਾ ਸੀ।ਇਸ ਮੌਕੇ ਵਿੱਛੜੀ ਹੋਈ ਆਤਮਾ ਦੀ ਸ਼ਾਂਤੀ ਲਈ ਰੱਖੀ ਗਈ ਇਸ ਪ੍ਰਾਰਥਨਾ ਸਭਾ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਪਹੁੰਚੀਆਂ ਹੋਈਆਂ ਸਨ ।ਜਯਾ ਬੱਚਨ ਅਤੇ ਉਨ੍ਹਾਂ ਦੀ ਧੀ ਵੀ ਇਸ ਪ੍ਰਾਰਥਨਾ ਸਭਾ 'ਚ ਸ਼ਾਮਿਲ ਹੋਏ । ਹੋਰ ਵੇਖੋ:ਮਸ਼ਹੂਰ ਐਕਟਰ ਡੈਨੀ ਨੂੰ ਜਯਾ ਬੱਚਨ ਨੇ ਦਿੱਤਾ ਸੀ ਇਹ ਨਾਂ, ਜਨਮ ਦਿਨ ‘ਤੇ ਜਾਣੋਂ ਪੂਰੀ ਕਹਾਣੀ https://www.instagram.com/p/B5CZ6siHIQs/ ਪਰ ਜਦੋਂ ਮਨੀਸ਼ ਦੇ ਘਰ ਅਫਸੋਸ ਜਤਾਉਣ ਤੋਂ ਬਾਅਦ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਅਮਿਤਾਬ ਬੱਚਨ ਦੀ ਪਤਨੀ ਜਯਾ ਬੱਚਨ ਬਾਹਰ ਨਿਕਲੀ ਤਾਂ ਫੋਟੋਗ੍ਰਾਫਰਸ ਉਨ੍ਹਾਂ ਦੀਆਂ ਤਸਵੀਰਾਂ ਖਿੱਚਣ ਲੱਗ ਪਏ । https://www.instagram.com/p/B5CoJijpLYF/ ਜਿਸ ਕਾਰਨ ਜਯਾ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਚੜ ਗਿਆ ਅਤੇ ਉਨ੍ਹਾਂ ਨੇ ਫੋਟੋਗ੍ਰਾਫਰਸ ਨੂੰ ਝਾੜ ਪਾਉਣੀ ਸ਼ੁਰੂ ਕਰ ਦਿੱਤੀ । ਜਯਾ ਨੇ ਕਿਹਾ ਕਿ "ਤੁਹਾਨੁੰ ਲੋਕਾਂ ਨੂੰ ਬਿਲਕੁਲ ਵੀ ਤਮੀਜ਼ ਨਹੀਂ ਹੈ ਨਾ। ਤੁਸੀਂ ਲੋਕ ਇਹ ਨਹੀਂ ਸੋਚਦੇ ਕਿ ਮਹੌਲ ਕਿਵੇਂ ਦਾ ਹੈ,ਅਜਿਹੇ ਮੌਕੇ 'ਤੇ ਤੁਹਾਡੇ ਘਰ ਦੇ ਬਾਹਰ ਕੋਈ ਭੀੜ ਲਗਾ ਕੇ ਖੜਾ ਹੋ ਜਾਵੇ ਤਾਂ ਮੈਂ ਦੇਖਾਂਗੀ ਕਿ ਤੁਹਾਨੂੰ ਕਿਵੇਂ ਦਾ ਲੱਗਦਾ ਹੈ"।ਇਹ ਕਹਿੰਦੇ ਹੋਏ ਉਹ ਨਿਕਲ ਗਏ ਅਤੇ ਆਪਣੀ ਧੀ ਸ਼ਵੇਤਾ ਨੂੰ ਦੂਜੀ ਕਾਰ 'ਚ ਬਿਠਾਇਆ ਜਦਕਿ ਖੁਦ ਵੱਖਰੀ ਕਾਰ 'ਚ ਗਏ ।

0 Comments
0

You may also like