ਪੱਤਰਕਾਰਾਂ ਨੂੰ ਦੇਖ ਕੇ ਭੜਕੀ ਅਦਾਕਾਰਾ ਜਯਾ ਬੱਚਨ, ਲੋਕ ਕਰ ਰਹੇ ਹਨ ਇਸ ਤਰ੍ਹਾਂ ਦੇ ਕਮੈਂਟ

written by Rupinder Kaler | July 10, 2020

ਅਦਾਕਾਰਾ ਜਯਾ ਬੱਚਨ ਆਪਣੇ ਰਵੱਈਏ ਨੂੰ ਲੈ ਕੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ । ਹਾਲ ਹੀ ਵਿੱਚ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਜਯਾ ਦੇ ਨਾਲ ਉਹਨਾਂ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਵੀ ਦਿਖਾਈ ਦੇ ਰਹੀ ਹੈ । ਨੂੰਹ ਸੱਸ ਨੂੰ ਇੱਕਠਾ ਦੇਖਕੇ ਕੁਝ ਪੱਤਰਕਾਰ ਦੋਹਾਂ ਦੀਆਂ ਤਸਵੀਰਾਂ ਖਿੱਚਣ ਲੱਗ ਜਾਂਦੇ ਹਨ । ਇਹਨਾਂ ਪੱਤਰਕਾਰਾਂ ਨੂੰ ਦੇਖ ਕੇ ਜਯਾ ਭੜਕ ਜਾਂਦੀ ਹੈ ।

https://www.instagram.com/p/CB-Fuflh9-l/

ਕੁਝ ਪੱਤਰਕਾਰ ਐਸ਼ਰਿਆ ਨੂੰ ਉਹਨਾਂ ਦੇ ਨਾਂਅ ਨਾਲ ਬੁਲਾਉਂਦੇ, ਇਹ ਸੁਣਕੇ ਜਯਾ ਦਾ ਪਾਰਾ ਹੋਰ ਵੱਧ ਜਾਂਦਾ ਹੈ ਤੇ ਉਹ ਪੱਤਰਕਾਰਾਂ ਨੂੰ ਪੁੱਛਦੇ ਹਨ ਕਿ ਐਸ਼ਵਰਿਆ ਤੇਰੀ ਸਕੂਲ ਫਰੈਂਡ ਹੈ ਜਿਹੜਾ ਤੂੰ ਉਸ ਨੂੰ ਨਾਂਅ ਲੈ ਕੇ ਬੁਲਾ ਰਿਹਾ ਹੈ । ਇਸ ਦੋਂ ਬਾਅਦ ਦੋਵੇਂ ਨੂੰਹ ਸੱਸ ਕਾਰ ਵਿੱਚ ਬੈਠ ਕੇ ਚਲੀਆਂ ਜਾਂਦੀਆਂ । ਜਯਾ ਦੇ ਇਸ ਤਰ੍ਹਾਂ ਦੇ ਰਵੱਈਏ ਨੂੰ ਦੇਖ ਕੇ ਕੁਝ ਲੋਕ ਇਸ ਵੀਡੀਓ ਤੇ ਕਮੈਂਟ ਕਰ ਰਹੇ ਹਨ । ਇਹ ਵੀਡੀਓ ਭਾਵਂੇ ਕੁਝ ਪੁਰਾਣਾ ਲੱਗ ਰਿਹਾ ਹੈ ਪਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ।

https://www.instagram.com/p/CCdPocBlgI7/?utm_source=ig_web_copy_link

You may also like