9 ਸਾਲਾਂ ਬਾਅਦ ਅਦਾਕਾਰਾ ਜਯਾ ਬੱਚਨ ਵੱਡੇ ਪਰਦੇ ਤੇ ਕਰਨ ਜਾ ਰਹੀ ਹੈ ਵਾਪਸੀ !

written by Rupinder Kaler | February 17, 2021

ਬਾਲੀਵੁੱਡ ਅਦਾਕਾਰਾ ਜਯਾ ਬੱਚਨ ਇੱਕ ਵਾਰ ਫਿਰ ਵੱਡੇ ਪਰਦੇ ਤੇ ਵਾਪਸੀ ਕਰਨ ਜਾ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜਯਾ ਪਿੱਛਲੇ ਕਈ ਸਾਲਾਂ ਤੋਂ ਸਿਨੇਮਾ ਤੋਂ ਦੂਰ ਹੈ। 2012 ਵਿੱਚ ਰਿਤੁਪਰਨੋ ਘੋਸ਼ ਦੀ ' 'sunglass'  ਜਯਾ ਬਚਨ ਦੀ ਲਾਸਟ ਸ਼ੂਟ ਕੀਤੀ ਗਈ ਫਿਲਮ ਸੀ ਜਿਸ ਵਿਚ ਜਯਾ ਬੱਚਨ ਦੀ ਜੋੜੀ ਨਸੀਰੁਦੀਨ ਸ਼ਾਹ ਨਾਲ ਬਣੀ ਪਰ ਇਹ ਫਿਲਮ ਕਦੇ ਵੀ ਰਿਲੀਜ਼ ਨਹੀਂ ਹੋਈ।

Amitabh Bachchan Reveals Why He Married Jaya Bachchan 46 Years Ago

ਹੋਰ ਪੜ੍ਹੋ :

ਪਾਕਿਸਤਾਨੀ ਕੁੜੀ ਦੀ ਵੀਡੀਓ ਨਾਲੋਂ ਸ਼ਹਿਨਾਜ਼ ਗਿੱਲ ਦਾ ਇਹ ਵੀਡੀਓ ਜ਼ਿਆਦਾ ਪਸੰਦ ਹੈ ਸਮ੍ਰਿਤੀ ਇਰਾਨੀ ਨੂੰ

ਗਾਇਕ ਸਰਬਜੀਤ ਚੀਮਾ ਪਹੁੰਚੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁਰੂ ਘਰ ਤੋਂ ਲਿਆ ਆਸ਼ੀਰਵਾਦ

jaya

ਤਕਰੀਬਨ 9 ਸਾਲਾਂ ਬਾਅਦ ਹੁਣ ਇਕ ਵਾਰ ਫੇਰ ਜਯਾ ਬਚਨ ਨੇ ਕੈਮਰੇ 'ਤੇ ਵਾਪਸੀ ਕੀਤੀ ਹੈ। ਇੱਕ ਮਰਾਠੀ ਫਿਲਮ ਦੇ ਨਾਲ ਜਯਾ ਵਾਪਸੀ ਕਰ ਰਹੇ ਹਨ। ਇਸ ਫਿਲਮ ਨੂੰ ਮਰਾਠੀ ਫਿਲਮ ਡਾਇਰੈਕਟਰ ਗ਼ਜੇਂਦਰਾ ਅਹੀਰੇ ਡਾਇਰੈਕਟ ਕਰ ਰਹੇ ਹਨ ।

jaya-bachchan

ਅਗਰ ਜਯਾ ਬੱਚਨ ਇਸ ਫਿਲਮ ਲਈ ਕੰਮ ਕਰਦੀ ਹੈ ਤਾਂ ਇੱਕ ਪੁਰਾਣੀ ਤੇ ਗ੍ਰੇਟ ਅਦਾਕਾਰਾ ਨੂੰ ਮੁੜ ਸਕਰੀਨ 'ਤੇ ਦੇਖਣਾ ਫੈਨਜ਼ ਲਈ ਵੀ ਕਾਫੀ ਮਜ਼ੇਦਾਰ ਹੋਵੇਗਾ। ਤੁਹਾਨੂੰ ਦੱਸ ਦਿੰਦੇ ਹਾਂ ਕਿ ਜਯਾ ਨੇ ਬਾਲੀਵੁੱਡ ਨੂੰ ਕਈ ਯਾਦਗਾਰ ਫ਼ਿਲਮਾਂ ਦਿੱਤੀਆਂ ਹਨ ਇਨ੍ਹਾਂ ਵਿੱਚ 'ਸਿਲਸਿਲਾ' ਤੇ ਕਰਨ ਜੌਹਰ ਦੀ ਸੁਪਰਹਿੱਟ ਫਿਲਮ 'ਕਭੀ ਖੁਸ਼ੀ ਕਭੀ ਗ਼ਮ' ਤੇ 'ਕਲ ਹੋ ਨਾ' ਵਰਗੀਆਂ ਫ਼ਿਲਮ ਸ਼ਾਮਲ ਹਨ।

You may also like