ਘਰ ਦੇ ਬਾਹਰ ਮੁੰਡਿਆਂ ਦੀ ਇਸ ਹਰਕਤ ਤੋਂ ਪਰੇਸ਼ਾਨ ਹੋਈ ਅਦਾਕਾਰਾ ਜਯਾ ਬੱਚਨ, ਪੁਲਿਸ ਕੋਲ ਪਹੁੰਚੀ ਸ਼ਿਕਾਇਤ …!

written by Rupinder Kaler | July 25, 2020

ਕੋਰੋਨਾ ਵਾਇਰਸ ਕਰਕੇ ਜਯਾ ਬੱਚਨ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ । ਇਸ ਵਜ੍ਹਾ ਕਰਕੇ ਉਹ ਕਾਫੀ ਪਰੇਸ਼ਾਨ ਵੀ ਹੈ । ਪਰ ਹੁਣ ਖ਼ਬਰ ਆਈ ਹੈ ਕਿ ਜਯਾ ਉਹਨਾਂ ਤਿੰਨ ਮੁੰਡਿਆਂ ਤੋਂ ਵੀ ਪਰੇਸ਼ਾਨ ਹੈ ਜਿਹੜੇ ਉੇਹਨਾਂ ਦੇ ਬੰਗਲੇ ਦੇ ਬਾਹਰ ਮਹਿੰਗੇ ਮੋਟਰ ਸਾਈਕਲ ’ਤੇ ਰੇਸ ਲਗਾਉਂਦੇ ਹਨ । ਜਯਾ ਨੇ ਇਹਨਾਂ ਮੁੰਡਿਆਂ ਦੀ ਸ਼ਿਕਾਇਤ ਵੀ ਪੁਲਿਸ ਨੂੰ ਕੀਤੀ ਹੈ ।

https://www.instagram.com/p/CCUqYWHjhNP/

ਖ਼ਬਰਾਂ ਮੁਤਾਬਿਕ ਇਹਨਾਂ ਮੁੰਡਿਆਂ ਦੇ ਮੋਟਰ ਸਾਇਕਲ ਵਿੱਚੋਂ ਨਿਕਲਣ ਵਾਲੀ ਆਵਾਜ਼ ਬਹੁਤ ਤੇਜ਼ ਹੁੰਦੀ ਹੈ, ਜਿਸ ਤੋਂ ਜਯਾ ਬੱਚਨ ਬਹੁਤ ਪਰੇਸ਼ਾਨ ਹੈ । ਫ਼ਿਲਹਾਲ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਤੋਂ ਇਹਨਾਂ ਮੁੰਡਿਆਂ ਦੀ ਪਹਿਚਾਣ ਕਰ ਲਈ ਹੈ ਤੇ ਛੇਤੀ ਇਹਨਾਂ ਦੇ ਖਿਲਾਫ ਕਾਰਵਾਈ ਹੋਣ ਵਾਲੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਕਰਕੇ ਮੁੰਬਈ ਦੀਆਂ ਸੜਕਾਂ ਸੁੰਨਸਾਨ ਹੁੰਦੀਆਂ ਹਨ, ਜਿਸ ਕਰਕੇ ਇਸ ਤਰ੍ਹਾਂ ਦੀ ਰੇਸ ਹੁੰਦੀ ਹੈ ।

https://www.instagram.com/p/CCUpGwpjKl1/

You may also like