ਅਦਾਕਾਰਾ ਜਯਾ ਭੱਟਾਚਾਰੀਆਂ ਨੇ ਮੁੰਨਵਾਏ ਸਿਰ ਦੇ ਵਾਲ, ਕੈਂਸਰ ਦੇ ਮਰੀਜ਼ਾਂ ਦੀ ਮਦਦ ਲਈ ਚੁੱਕਣਾ ਪਿਆ ਇਹ ਕਦਮ

Written by  Rupinder Kaler   |  April 22nd 2020 11:15 AM  |  Updated: April 22nd 2020 11:15 AM

ਅਦਾਕਾਰਾ ਜਯਾ ਭੱਟਾਚਾਰੀਆਂ ਨੇ ਮੁੰਨਵਾਏ ਸਿਰ ਦੇ ਵਾਲ, ਕੈਂਸਰ ਦੇ ਮਰੀਜ਼ਾਂ ਦੀ ਮਦਦ ਲਈ ਚੁੱਕਣਾ ਪਿਆ ਇਹ ਕਦਮ

ਅਦਾਕਾਰਾ ਜਯਾ ਭੱਟਾਚਾਰੀਆ ਨੇ ਆਪਣੇ ਸਿਰ ਦੇ ਵਾਲ ਮੁੰਨਵਾ ਦਿੱਤੇ ਹਨ । ਉਹਨਾਂ ਨੇ ਕੈਂਸਰ ਦੇ ਮਰੀਜ਼ਾਂ ਲਈ ਇਹ ਕੰਮ ਕੀਤਾ ਹੈ । ਸੋਸ਼ਲ ਮੀਡੀਆ ’ਤੇ ਉਹਨਾਂ ਨੇ ਵਾਲ ਮੁੰਨਵਾਉਣ ਦਾ ਕਾਰਨ ਵੀ ਸਾਂਝਾ ਕੀਤਾ ਹੈ । ਇਹ ਜਾਣਕਾਰੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਵੀਡੀਓ ਸਾਂਝੀ ਕਰਕੇ ਦਿੱਤੀ ਹੈ । ਉਹਨਾਂ ਦੀ ਇਸ ਪੋਸਟ ਨੂੰ ਦੇਖਕੇ ਹਰ ਕੋਈ ਉਹਨਾਂ ਦੀ ਤਾਰੀਫ ਕਰ ਰਿਹਾ ਹੈ । ਲੋਕਾਂ ਦਾ ਕਹਿਣਾ ਹੈ ਕਿ ਕੈਂਸਰ ਦੇ ਮਰੀਜ਼ਾਂ ਦੀ ਮਦਦ ਲਈ ਬਹੁਤ ਸਾਰੇ ਲੋਕ ਅੱਗੇ ਆਉਂਦੇ ਹਨ ਪਰ ਜਯਾ ਨੇ ਜੋ ਕੰਮ ਕੀਤਾ ਹੈ ਵੱਡੇ ਵੱਡੇ ਨਹੀਂ ਕਰ ਸਕਦੇ ।

https://www.instagram.com/p/B7KubN1hS3n/

ਜਯਾ ਨੇ ਪੋਸਟ ਵਿਚ ਕਿਹਾ ਹੈ ਕਿ ਇਸ ਉਮਰ ਵਿੱਚ ਇਸ ਤਰ੍ਹਾਂ ਕਰਨਾ ਬਹੁਤ ਹੀ ਹੈਰਾਨੀਚਨਕ ਕੰਮ ਸੀ । ਮੈਂ ਇਸ ਤਰ੍ਹਾਂ ਕਰਨ ਲਈ ਖੁਦ ਨੂੰ ਤਿਆਰ ਨਹੀਂ ਸੀ ਕਰ ਪਾ ਰਹੀ ਸੀ । ਪਰ ਹੁਣ ਇਸ ਤਰ੍ਹਾਂ ਕਰਕੇ ਮੈਂ ਚੰਗੀ ਤਰ੍ਹਾਂ ਕੰਮ ਕਰ ਸਕਾਂਗੀ । ਆਪਣੀ ਅਦਾਕਾਰੀ ਕਰਕੇ ਹਮੇਸ਼ਾ ਸੁਰਖੀਆਂ ਵਿੱਚ ਰਹਿਣ ਵਾਲੀ ਜਯਾ ਨੇ ਕਿਹਾ ਹੈ ਕਿ ਉਸ ਦੇ ਘਰ ਵਾਲੇ ਹਮੇਸ਼ਾ ਉਸ ਨੂੰ ਕਹਿੰਦੇ ਸਨ ਕਿ ਉਹ ਲੰਮੇ ਵਾਲ ਰੱਖੇ ਜੇਕਰ ਉਹ ਲੰਮੇ ਵਾਲ ਨਹੀਂ ਰੱਖੇਗੀ ਤਾਂ ਇਸ ਦਾ ਅਸਰ ਉਸ ਦੇ ਕੰਮ ਤੇ ਪਵੇਗਾ ।

https://www.instagram.com/p/B_NSjxPhmlt/?utm_source=ig_embed

ਦੱਸਿਆ ਜਾ ਰਿਹਾ ਹੈ ਕਿ ਜਯਾ ਨੇ ਆਪਣੇ ਵਾਲ ਕੈਂਸਰ ਦੇ ਮਰੀਜ਼ਾਂ ਦੀ ਮਦਦ ਲਈ ਦਾਨ ਕੀਤੇ ਹਨ । ਇਸ ਦੇ ਨਾਲ ਹੀ ਉਹ ਅੱਗੇ ਵੀ ਕੈਂਸਰ ਦੇ ਮਰੀਜ਼ਾਂ ਦੀ ਮਦਦ ਕਰਦੀ ਰਹੇਗੀ ।

https://www.instagram.com/p/B68aHH9BrHr/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network