ਜਯਾ ਪ੍ਰਦਾ ਦੀ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਐਂਟਰੀ, ਇਸ ਫ਼ਿਲਮ ’ਚ ਆਵੇਗੀ ਨਜ਼ਰ

written by Rupinder Kaler | November 05, 2020

ਪੰਜਾਬੀ ਫ਼ਿਲਮ ਇੰਡਸਟਰੀ ਦਾ ਦਾਇਰਾ ਲਗਾਤਾਰ ਵਿਸ਼ਾਲ ਹੁੰਦਾ ਜਾ ਰਿਹਾ ਹੈ । ਕਈ ਬਾਲੀਵੁੱਡ ਅਦਾਕਾਰ ਵੀ ਇਸ ਦੇ ਨਾਲ ਜੁੜ ਗਏ ਹਨ । ਇਸ ਸਭ ਦੇ ਚਲਦੇ ਹੁਣ ਪੌਲੀਵੁੱਡ 'ਚ ਜਯਾ ਪ੍ਰਦਾ ਦੀ ਐਂਟਰੀ ਹੋ ਗਈ ਹੈ । ਜਯਾ ਪ੍ਰਦਾ ਦੀ ਪਹਿਲੀ ਪੰਜਾਬੀ ਫਿਲਮ 2021 ਵਿੱਚ ਹੋਏਗੀ । ਇਹ ਫ਼ਿਲਮ ਬੌਲੀਵੁੱਡ ਡਾਇਰੈਕਟਰ KC ਬੋਕਾਡੀਆ ਬਣਾ ਰਹੇ ਹਨ । ਇਸ ਸਭ ਦੀ ਜਾਣਕਾਰੀ ਜਯਾ ਪ੍ਰਦਾ ਨੇ ਇੱਕ ਵੈੱਬ ਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਦਿੱਤੀ ਹੈ ।

jaya prada

ਹੋਰ ਪੜ੍ਹੋ : -

jaya prada

ਫਿਲਮ 'ਚ ਜਯਾ ਪ੍ਰਦਾ ਨਾਲ ਰਾਜ ਬੱਬਰ ਨਜ਼ਰ ਆਉਣਗੇ । 'ਭੂਤ ਅੰਕਲ ਤੁਸੀਂ ਗ੍ਰੇਟ ਹੋ' ਟਾਈਟਲ ਹੇਠ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦੀ ਸ਼ੂਟਿੰਗ ਨਾਲਾਗੜ੍ਹ ਫੋਰਟ 'ਚ ਹੋ ਰਹੀ ਹੈ । 'ਭੂਤ ਅੰਕਲ ਤੁਸੀਂ ਗ੍ਰੇਟ ਹੋ' ਨਾਂਅ ਦੀ ਇਸ ਫ਼ਿਲਮ ਵਿੱਚ ਕਰਮਜੀਤ ਅਨਮੋਲ, ਹੌਬੀ ਧਾਲੀਵਾਲ ਸਮੇਤ ਹੋਰ ਦਿੱਗਜ ਅਦਾਕਾਰ ਨਜ਼ਰ ਆਉਣਗੇ ।

raj-babbar

ਇਸ ਫ਼ਿਲਮ ਦੀ ਕਹਾਣੀ ਕਮੇਡੀ ਹੋਣ ਦੇ ਨਾਲ ਨਾਲ ਹਾਰਰ ਵੀ ਹੈ । ਇਸ ਫ਼ਿਲਮ ਨਾਲ ਜਿੱਥੇ ਜਯਾ ਪ੍ਰਦਾ ਦੀ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਐਂਟਰੀ ਹੋ ਰਹੀ ਹੈ ਉੱਥੇ ਰਾਜ ਬੱਬਰ ਦੀ ਫ਼ਿਲਮਾਂ ਵਿੱਚ ਵਾਪਸੀ ਹੋ ਰਹੀ ਹੈ ।

0 Comments
0

You may also like