ਜੈ ਲਲਿਤਾ ਦੀ ਬਾਇਓਪਿਕ ਲਈ ਕੀ ਕੰਗਣਾ ਰਣੌਤ ਨੂੰ ਮਿਲੀ 25 ਕਰੋੜ ਫੀਸ ? ਪ੍ਰੋਡਿਊਸਰ ਦਾ ਬਿਆਨ ਆਇਆ ਸਾਹਮਣੇ

Written by  Aaseen Khan   |  March 29th 2019 03:55 PM  |  Updated: March 29th 2019 03:55 PM

ਜੈ ਲਲਿਤਾ ਦੀ ਬਾਇਓਪਿਕ ਲਈ ਕੀ ਕੰਗਣਾ ਰਣੌਤ ਨੂੰ ਮਿਲੀ 25 ਕਰੋੜ ਫੀਸ ? ਪ੍ਰੋਡਿਊਸਰ ਦਾ ਬਿਆਨ ਆਇਆ ਸਾਹਮਣੇ

ਜੈ ਲਲਿਤਾ ਦੀ ਬਾਇਓਪਿਕ ਲਈ ਕੀ ਕੰਗਣਾ ਰਣੌਤ ਨੂੰ ਮਿਲੀ 25 ਕਰੋੜ ਫੀਸ ? ਪ੍ਰੋਡਿਊਸਰ ਦਾ ਬਿਆਨ ਆਇਆ ਸਾਹਮਣੇ : ਪਿਛਲੇ ਦਿਨੀ ਕੰਗਣਾ ਰਣੌਤ ਨੂੰ ਜੈ ਲਲਿਤਾ ਦੀ ਬਾਇਓਪਿਕ ਆਫਰ ਹੋਈ ਜਿਸ ਲਈ ਖਬਰਾਂ ਆ ਰਹੀਆਂ ਹਨ ਕਿ ਉਹਨਾਂ ਨੂੰ 25 ਕਰੋੜ ਦੀ ਫੀਸ ਇਸ ਫਿਲਮ ਲਈ ਮਿਲਣ ਵਾਲੀ ਹੈ। ਇਸ ਖਬਰ ਦੇ ਆਉਣ ਨਾਲ ਹੀ ਇਹ ਥੋੜੇ ਸਮੇਂ ਚ ਹੀ ਵਾਇਰਲ ਹੋ ਗਈ। ਇਸ ਫੀਸ ਦੀ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਕੰਗਣਾ ਰਣੌਤ ਨੂੰ ਕਿਸੇ ਬਾਲੀਵੁੱਡ ਫਿਲਮ ਲਈ ਸਭ ਤੋਂ ਵੱਧ ਫੀਸ ਲੈਣ ਵਾਲੀ ਅਦਾਕਾਰਾ ਕਿਹਾ ਜਾਣ ਲੱਗਿਆ ਹੈ।

 

View this post on Instagram

 

On board a spiritual journey Dress- @goodearthindia Shoes- @gucci Shades - @dior #airportdiaries✈️ #Airportfashion #KanganaRanaut

A post shared by Kangana Ranaut (@team_kangana_ranaut) on

ਪਰ ਹੁਣ ਫਿਲਮ ਦੇ ਪ੍ਰੋਡਿਊਸਰ ਦਾ ਬਿਆਨ ਵੀ ਇਸ ਮਾਮਲੇ 'ਤੇ ਸਾਹਮਣੇ ਆਇਆ ਹੈ। ਜੈ ਲਲਿਤਾ ਦੀ ਫਿਲਮ ਥਲਾਈਵਾ ਦੇ ਪ੍ਰੋਡਿਊਸਰ ਵਿਸ਼ਣੂ ਵਰਧਨ ਇੰਦੂਰੀ ਦਾ ਕਹਿਣਾ ਹੈ ਕਿ "ਕੰਗਣਾ ਰਣੌਤ ਨੂੰ ਹੋ ਵੀ ਫੀਸ ਮਿਲ ਰਹੀ ਹੈ ਉਹ ਉਸ ਦੀ ਹੱਕਦਾਰ ਹੈ। ਅਸੀਂ ਕੰਗਣਾ ਨੂੰ ਆਪਣੀ ਟੀਮ ਦਾ ਹਿੱਸਾ ਬਣਾਕੇ ਖੁਸ਼ ਹਾਂ। ਪਰ ਫੀਸ ਨਾਲ ਜੁੜੀ ਕਿਸੇ ਵੀ ਗੱਲ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਟੈਲੇਂਟ ਅਤੇ ਪ੍ਰੋਡਿਊਸਰ ਨਾਲ ਜੁੜਿਆ ਮਾਮਲਾ ਹੈ। ਇਸ ਬਾਰੇ ਕਿਸੇ ਹੋਰ ਨੂੰ ਗੱਲ ਕਰਨ ਦਾ ਹੱਕ ਨਹੀਂ ਹੈ।"

ਹੋਰ ਵੇਖੋ : ਗਿੱਪੀ ਗਰੇਵਾਲ ਤੇ ਜ਼ਰੀਨ ਖਾਨ ਦੀ ਫਿਲਮ 'ਡਾਕਾ' ਦੀ ਰਿਲੀਜ਼ ਡੇਟ ਦਾ ਐਲਾਨ, ਇਸ ਦਿਨ ਹੋਣ ਜਾ ਰਹੀ ਹੈ ਰਿਲੀਜ਼

ਵਿਸ਼ਣੂ ਵਰਧਨਾਂ ਨੇ ਸਾਫ ਸਾਫ ਤਾਂ ਨਹੀਂ ਦੱਸਿਆ ਕਿ ਕੰਗਣਾ ਨੂੰ ਆਖਿਰ ਫੀਸ ਕਿੰਨੀ ਮਿਲ ਰਹੀ ਹੈ। ਇਸ ਤੋਂ ਪਹਿਲਾਂ ਫਿਲਮ ਦੇ ਡਾਇਰੈਕਟਰ ਨੇ  ਵੀ ਫੀਸ ਨਾਲ ਜੁੜੀਆਂ ਖਬਰਾਂ ਨੂੰ ਸਿਰੇ ਤੋਂ ਨਕਾਰਿਆ ਹੈ। ਕੰਗਣਾ ਰਣੌਤ ਆਪਣੀ ਇਸ ਫਿਲਮ ਲਈ ਕਾਫੀ ਮਿਹਨਤ ਕਰ ਰਹੀ ਹੈ। ਉਹ ਤਮਿਲ ਵੀ ਸਿੱਖ ਰਹੇ ਹਨ। ਜੈ ਲਲਿਤਾ ਦੀ ਜ਼ਿੰਦਗੀ 'ਤੇ ਅਧਾਰਿਤ ਇਹ ਫਿਲਮ ਹਿੰਦੀ ਅਤੇ ਤਮਿਲ ਦੋਨਾਂ ਭਾਸ਼ਾਵਾਂ 'ਚ ਰਿਲੀਜ਼ ਕੀਤੀ ਜਾਣੀ ਹੈ। ਇਸ ਤੋਂ ਇਲਾਵਾ ਪੰਗਾ, ਅਤੇ 'ਮੈਂਟਲ ਹੈ ਕਿਆ' ਫਿਲਮ 'ਚ ਕੰਗਣਾ ਰਣੌਤ ਨਜ਼ਰ ਆਉਣ ਵਾਲੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network