ਜੈਯ ਰੰਧਾਵਾ ਦੀ ਨਵੀਂ ਫ਼ਿਲਮ ‘ਜਾਨੀ ਚੋਰ’ ਦਾ ਹੋਇਆ ਐਲਾਨ, ਪੋਸਟਰ ਰਿਲੀਜ਼

Written by  Rupinder Kaler   |  September 05th 2020 12:46 PM  |  Updated: September 05th 2020 12:46 PM

ਜੈਯ ਰੰਧਾਵਾ ਦੀ ਨਵੀਂ ਫ਼ਿਲਮ ‘ਜਾਨੀ ਚੋਰ’ ਦਾ ਹੋਇਆ ਐਲਾਨ, ਪੋਸਟਰ ਰਿਲੀਜ਼

ਜੈਯ ਰੰਧਾਵਾ ਦੀ ਇੱਕ ਹੋਰ ਫ਼ਿਲਮ ‘ਜਾਨੀ ਚੋਰ’ ਦਾ ਐਲਾਨ ਹੋ ਗਿਆ ਹੈ । ਜੈਯ ਰੰਧਾਵਾ ਨੇ ‘ਸ਼ੂਟਰ’ ਫ਼ਿਲਮ ਨਾਲ ਵੱਡੇ ਪਰਦੇ ਤੇ ਡੈਬਿਊ ਕਰਨਾ ਸੀ ਪਰ ਪੰਜਾਬ ਸਰਕਾਰ ਨੇ ਇਸ ਤੇ ਫਿਲਹਾਲ ਰੋਕ ਲਗਾ ਦਿੱਤੀ ਹੈ । ਸਰਕਾਰ ਦਾ ਮੰਨਣਾ ਹੈ ਕਿ ਇਸ ਫ਼ਿਲਮ ਨਾਲ ਪੰਜਾਬ ਵਿੱਚ ਗੈਂਗਸਟਰ ਕਲਚਰ ਨੂੰ ਵਧਾਵਾ ਮਿਲੇਗਾ । ਇਸ ਸਭ ਨੂੰ ਦੇਖਦੇ ਹੋਏ ਮੰਨਿਆ ਜਾ ਰਿਹਾ ਹੈ ਕਿ ਜੈਯ ਰੰਧਾਵਾ ‘ਜਾਨੀ ਚੋਰ’ ਨਾਲ ਡੈਬਿਊ ਕਰਨਗੇ ।

https://www.instagram.com/p/CEtpVoQpMvO/

‘ਜਾਨੀ ਚੋਰ’ ਫ਼ਿਲਮ ਦੀ ਫਰਸਟ ਲੁੱਕ ਰਿਲੀਜ਼ ਕਰ ਦਿੱਤੀ ਗਈ ਹੈ । ਫ਼ਿਲਮ ਦੀ ਟੀਮ ਵੱਲੋਂ ਜਾਰੀ ਕੀਤਾ ਗਿਆ ਪੋਸਟਰ ਸਭ ਦਾ ਧਿਆਨ ਖਿਚਦਾ ਹੈ । ਪੋਸਟਰ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਫ਼ਿਲਮ ਦੀ ਕਹਾਣੀ ਕਿਸੇ ਲੁੱਟ ਦੀ ਵਾਰਦਾਤ ’ਤੇ ਅਧਾਰਿਤ ਹੈ ।

https://www.instagram.com/p/CEbPhn9JzWT/

ਫ਼ਿਲਮ ਦੀ ਕਹਾਣੀ ਜਗਦੀਪ ਵੜਿੰਗ ਨੇ ਲਿਖੀ ਹੈ ਜਦੋਂ ਕਿ ਨਿਰਦੇਸ਼ਨ ਦਿਲਸ਼ੇਰ ਸਿੰਘ ਤੇ ਖੁਸ਼ਪਾਲ ਸਿੰਘ ਨੇ ਕੀਤਾ ਹੈ । ਜਦੋਂ ਕਿ ਫ਼ਿਲਮ ਦਾ ਨਿਰਮਾਣ ਕੇ.ਵੀ. ਢਿੱਲੋਂ, ਮੁਨੀਸ਼ ਸਾਹਨੀ ਤੇ ਪਰਵਰ ਨਿਸ਼ਾਨ ਸਿੰਘ ਨੇ ਕੀਤਾ ਹੈ ।

https://www.instagram.com/p/CBpVx3ZpeNf/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network