Advertisment

ਜੈ ਰੰਧਾਵਾ ‘ਸੁੱਖਾ ਕਾਹਲੋਂ’ ਫ਼ਿਲਮ ਰਾਹੀਂ ਪਾਲੀਵੁੱਡ ਵਿੱਚ ਰੱਖਣ ਜਾ ਰਹੇ ਹਨ ਕਦਮ

author-image
By Rupinder Kaler
New Update
ਜੈ ਰੰਧਾਵਾ ‘ਸੁੱਖਾ ਕਾਹਲੋਂ’ ਫ਼ਿਲਮ ਰਾਹੀਂ ਪਾਲੀਵੁੱਡ ਵਿੱਚ ਰੱਖਣ ਜਾ ਰਹੇ ਹਨ ਕਦਮ
Advertisment
ਪਾਲੀਵੁੱਡ ਵਿੱਚ ਵੀ ਕਮੇਡੀ ਤੋਂ ਹੱਟ ਕੇ ਵੱਖਰੇ ਕੰਸੈਪਟ ਤੇ ਫ਼ਿਲਮਾਂ ਬਣਨ ਲੱਗੀਆਂ ਹਨ । ਇਸ ਸਭ ਦੇ ਚਲਦੇ ਗੀਤ ਐੱਮਪੀ-3, ਖੁਸ਼ ਪ੍ਰੋਡਕਸ਼ਨ ਤੇ ਓਮ ਜੀ ਸਟਾਰ ਸਟੂਡੀਓਸ ਵੱਲੋਂ ਨਵੀਂ ਫ਼ਿਲਮ ਦਾ ਐਲਾਨ ਕੀਤਾ ਗਿਆ ਹੈ । ‘ਸੁੱਖਾ ਕਾਹਲੋਂ’ ਟਾਈਟਲ ਹੇਠ ਬਣਨ ਵਾਲੀ ਇਸ ਫ਼ਿਲਮ ਵਿੱਚ ਕਈ ਵੱਡੇ ਸਟਾਰ ਨਜ਼ਰ ਆਉਣਗੇ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਕੇਵੀ ਢਿੱਲੋਂ, ਖੁਸ਼ ਪਰਮਾਰ, ਆਸ਼ੂ ਮੁਨੀਸ਼ ਸਾਹਨੀ ਪ੍ਰੋੋਡਿਊਸ ਕਰ ਰਹੇ ਹਨ । https://www.instagram.com/p/B3FEiGTgn7W/ ਸਟਾਰ ਕਾਸਟ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਇਸ ਫ਼ਿਲਮ ਵਿੱਚ ਜੈ ਰੰਧਾਵਾ, ਵੱਡਾ ਗਰੇਵਾਲ ਤੇ ਕਨਿਕਾ ਮਾਨ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ । ਫ਼ਿਲਮ ਦੀ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਇਹ ਵਾਹਿਦ ਬ੍ਰਦਰਸ ਨੇ ਲਿਖੀ ਹੈ । ਫ਼ਿਲਮ ਨੂੰ ਟਰੂ ਮੇਕਰਸ ਡਾਇਰੈਕਟ ਕਰ ਰਹੇ ਹਨ । https://www.instagram.com/p/B3EvAF8p6dJ/ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੈ ਰੰਧਾਵਾ ਦੀ ਇਹ ਪਹਿਲੀ ਡੇਬਿਊ ਫ਼ਿਲਮ ਹੈ । ਜਿਸ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਹਨ । ਖ਼ਬਰਾਂ ਦੀ ਮੰਨੀਏ ਤਾਂ ਫ਼ਿਲਮ ਦੀ ਕਹਾਣੀ ਸੱਚੀਆਂ ਘਟਨਾਵਾਂ ’ਤੇ ਅਧਾਰਿਤ ਹੋਵੇਗੀ । ਖ਼ਬਰਾਂ ਮੁਤਾਬਿਕ ਇਸ ਫ਼ਿਲਮ ਦੀ ਕਹਾਣੀ ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ’ਤੇ ਹੋ ਸਕਦੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment