ਬਜ਼ੁਰਗ ਦਾ ਇਹ ਵੀਡੀਓ ਹਰ ਕਿਸੇ ਨੂੰ ਕਰ ਰਿਹਾ ਭਾਵੁਕ, ਅਦਾਕਾਰ ਜੈ ਰੰਧਾਵਾ ਨੇ ਸਾਂਝਾ ਕੀਤਾ ਵੀਡੀਓ,'ਵਾਹਿਗੁਰੂ ਕਿਸੇ ਦੇ ਬਾਪੂ ਨੂੰ ਆਹ ਦਿਨ ਨਾਂ ਦਿਖਾਵੇ’

written by Shaminder | July 22, 2020

ਅਦਾਕਾਰ ਜੈ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਬਜ਼ੁਰਗ ਦਾ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਇੱਕ ਬਜ਼ੁਰਗ ਰਿਕਸ਼ੇ ‘ਤੇ ਬਹੁਤ ਹੀ ਭਾਰੇ ਪਾਈਪ ਢੋਂਦਾ ਹੋੋਇਆ ਨਜ਼ਰ ਆ ਰਿਹਾ ਹੈ । ਜਿਸ ਨੂੰ ਵੇਖ ਕੇ ਕੁਝ ਨੌਜਵਾਨਾਂ ਨੇ ਉਸ ਬਾਬੇ ਨੂੰ ਰੋਕਿਆ ਅਤੇ ਕਹਿਣ ਲੱਗੇ ਕਿ ਇਸ ਬਾਬੇ ਨੂੰ ਏਨੀ ਮਿਹਨਤ ਕਰਦਾ ਵੇਖ ਕੇ ਉਨ੍ਹਾਂ ਦਾ ਦਿਲ ਰੋ ਪਿਆ ਹੈ । https://www.instagram.com/p/CC6oziXJIUu/ ਜਿਸ ਤੋਂ ਬਾਅਦ ਇਹ ਬਾਬਾ ਵੀ ਇਮੋਸ਼ਨਲ ਹੋ ਜਾਂਦਾ ਹੈ ਅਤੇ ਉਸ ਦੀਆਂ ਅੱਖਾਂ ਚੋਂ ਹੰਝੂ ਵਹਿ ਪੈਂਦੇ ਹਨ । ਇਨ੍ਹਾਂ ਨੌਜਵਾਨਾਂ ਵੱਲੋਂ ਜਦੋਂ ਕੁਝ ਪੈਸਿਆਂ ਦੀ ਪੇਸ਼ਕਸ਼ ਬਾਬੇ ਨੂੰ ਕੀਤੀ ਜਾਂਦੀ ਹੈ ਤਾਂ ਇਹ ਬਾਬਾ ਪੈਸੇ ਲੈਣ ਤੋਂ ਇਨਕਾਰ ਕਰਦਾ ਹੈ ਪਰ ਬਹੁਤ ਜ਼ੋਰ ਪਾਉਣ ਤੋਂ ਬਾਅਦ ਬਾਬੇ ਨੂੰ ਇਹ ਨੌਜਵਾਨ ਪੈਸੇ ਦੇ ਦਿੰਦੇ ਹਨ । ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ । ਅਦਾਕਾਰ ਜੈ ਰੰਧਾਵਾ ਵੱਲੋਂ ਇਸ ਵੀਡੀਓ ਨੂੰ ਸਾਂਝਾ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ‘ਜਦੋਂ ਵੀ ਕੋਈ ਬਜ਼ੁਰਗ ਮਿਹਨਤ ਕਰਦਾ ਦਿੱਸਦਾ ਤੁਹਾਨੂੰ ਤਾਂ ਜੋ ਵੀ ਮਦਦ ਕਰ ਸਕਦੇ ਹੋ ਜ਼ਰੂਰ ਕਰਿਆ ਕਰੋ, ਵਾਹਿਗੁਰੂ ਕਿਸੇ ਦੇ ਬਾਪੂ ਨੂੰ ਆਹ ਦਿਨ ਨਾਂ ਦਿਖਾਵੇ’।

0 Comments
0

You may also like