ਜੈਜ਼ ਧਾਮੀ ਨੇ ਗਵਾਏ ਪੰਜਾਬੀ ਗੀਤ ਰਾਜਸਥਾਨ ਰਾਇਲਸ ਕ੍ਰਿਕਟ ਟੀਮ ਤੋਂ, ਦੇਖੋ ਵੀਡੀਓ

Written by  Lajwinder kaur   |  April 01st 2019 01:23 PM  |  Updated: April 01st 2019 01:25 PM

ਜੈਜ਼ ਧਾਮੀ ਨੇ ਗਵਾਏ ਪੰਜਾਬੀ ਗੀਤ ਰਾਜਸਥਾਨ ਰਾਇਲਸ ਕ੍ਰਿਕਟ ਟੀਮ ਤੋਂ, ਦੇਖੋ ਵੀਡੀਓ

ਅੱਜ-ਕੱਲ੍ਹ ਇੰਡੀਆ ਆਈ.ਪੀ.ਐੱਲ ਦੇ ਰੰਗਾ ‘ਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ। ਜਿਸ ਦੇ ਚੱਲਦੇ ਜੈਜ਼ ਧਾਮੀ ਵੀ ਆਈ.ਪੀ.ਐੱਲ ਖੇਡ ਰਹੀ ਰਾਜਸਥਾਨ ਰਾਇਲਸ ਦੀ ਟੀਮ ਨੂੰ ਮਿਲੇ ਅਤੇ ਉਹਨਾਂ ਦੇ ਨਾਲ ਬਹੁਤ ਹੀ ਵਧੀਆ ਸਮਾਂ ਬਿਤਾਇਆ ਹੈ। ਪੰਜਾਬੀ ਸਿੰਗਰ ਜੈਜ਼ ਧਾਮੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀਡੀਓ ਵੀ ਸ਼ੇਅਰ ਕੀਤੀ ਹੈ।

ਹੋਰ ਵੇਖੋ:ਸਰਦਾਰਾਂ ਦੇ ਦਬਦਬਾ ਨੂੰ ਪੇਸ਼ ਕਰਦਾ ਹੈ ਕੁਲਬੀਰ ਝਿੰਜਰ ਦਾ ਨਵਾਂ ਗੀਤ, ਦੇਖੋ ਵੀਡੀਓ

ਵੀਡੀਓ 'ਚ ਦੇਖ ਸਕਦੇ ਹੋ ਜੈਜ਼ ਧਾਮੀ ਟੀਮ ਦੇ ਮੈਂਬਰਾਂ ਦੇ ਨਾਲ ਨਾਲ ਟੀਮ ਦੇ ਕੈਪਟਨ ਅਜਿੰਕਿਆ ਰਹਾਣੇ ਤੋਂ ਵੀ ਪੰਜਾਬੀ ਗੀਤ ਗਵਾ ਰਹੇ ਹਨ। ਜੈਜ਼ ਧਾਮੀ ਨੇ ਪੰਜ ਤਾਰਾ ਗੀਤ ਗਾਇਆ ਅਤੇ ਇਸ ਤੋਂ ਬਾਅਦ ਰਾਜਸਥਾਨ ਰਾਇਲਸ ਕ੍ਰਿਕਟ ਟੀਮ ਨੇ ਵੀ ਦਿਲਜੀਤ ਦੋਸਾਂਝ ਦੇ ਇਸ ਗੀਤ ਨੂੰ ਗੁਣਗਣਾਇਆ।

Jaz Dhami sing song from Rajasthan Royal cricket team

ਜੇ ਗੱਲ ਕਰੀਏ ਜੈਜ਼ ਧਾਮੀ ਦੇ ਗੀਤਾਂ ਦੀ ਤਾਂ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਜਿਵੇਂ ਹਾਈ ਹੀਲ, ਕੁੜਤੀ ਮੱਲ ਮੱਲ ਦੀ, ਲੀਵ ਇੱਟ, ਬੇਪਰਵਾਹੀਆਂ, ਤੇਰੀ ਆਂ, ਐਤਵਾਰ ਆਦਿ। ਹਾਲ ਹੀ 'ਚ ਜੈਜ਼ ਧਾਮੀ ਦਾ ਗੀਤ 'ਕਿਵੇਂ ਦੱਸਾਂ' ਸਰੋਤਿਆਂ ਦੇ ਰੁਬਰੂ ਹੋ ਚੁੱਕਿਆ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network