ਜੈਜ਼ੀ ਬੀ ਤੇ ਦਿਲਜੀਤ ਦੌਸਾਂਝ ਨੇ 70 ਸਾਲਾ ਬੇਬੇ ਦਾ ਵੀਡੀਓ ਸਾਂਝਾ ਕਰਕੇ ਲੋਕਾਂ ਨੂੰ ਦਿੱਤਾ ਖ਼ਾਸ ਸੁਨੇਹਾ

written by Rupinder Kaler | November 03, 2020

ਗਾਇਕ ਜੈਜ਼ੀ ਬੀ ਤੇ ਦਿਲਜੀਤ ਦੌਸਾਂਝ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਖ਼ਾਸ ਵੀਡੀਓ ਸਾਂਝਾ ਕੀਤਾ ਹੈ ।ਇਸ ਵੀਡੀਓ ਵਿੱਚ ਇੱਕ 70 ਸਾਲਾ ਬੇਬੇ ਗੱਲ-ਬਾਤ ਕਰ ਰਹੀ ਹੈ । ਵੀਡੀਓ ਵਿੱਚ ਬੇਬੇ ਕਹਿੰਦੀ ਹੈ ਕਿ ‘ਲੋਕ ਵੱਡੇ ਵੱਡੇ ਹੋਟਲਾਂ ਵਿੱਚ ਹਜ਼ਾਰਾਂ ਰੁਪਏ ਦਾ ਭੋਜਨ ਖਾ ਜਾਂਦੇ ਹਨ ਅਤੇ ਉਨ੍ਹਾਂ ਲਈ ਆਮ ਗੱਲ ਹੈ।

ਹੋਰ ਪੜ੍ਹੋ :-

ਸਾਡੇ ਕੋਲ ਸਸਤੀਆਂ ਰੋਟੀਆਂ ਅਤੇ ਦਾਲ ਸਬਜ਼ੀ ਹੈ, ਨਾਲ ਹੀ ਪਰੌਂਠੇ ਵੀ ਹਨ। ਉਸਦਾ ਪਤੀ ਨਹੀਂ ਹੈ ਅਤੇ ਉਸਨੇ ਇਸ ਆਮਦਨੀ ਨਾਲ ਆਪਣੇ ਬੱਚਿਆਂ ਨੂੰ ਪਾਲਿਆ ਹੈ। ਪਰ ਉਹ ਇਨ੍ਹਾਂ ਹਲਾਤਾਂ ਵਿੱਚ ਵੀ ਖੁਸ਼ ਹੈ ਅਤੇ ਹਰ ਰੋਜ਼ ਵੱਧ ਤੋਂ ਵੱਧ ਕੰਮ ਕਰਨ ਦੀ ਕੋਸ਼ਿਸ਼ ਕਰਦੀ ਹੈ, ਹਾਲਾਂਕਿ ਹੁਣ ਉਸਦਾ ਕੰਮ ਘੱਟ ਗਿਆ ਹੈ’ ।

jazzy

ਦਿਲਜੀਤ ਨੇ ਵੀਡੀਓ ਦੇ ਨਾਲ ਲਿਖਿਆ ਹੈ, "ਫਗਵਾੜਾ ਗੇਟ ਕੋਲ ਬੈਠਦੀ ਹੈ ਬੀਜੀ, ਹੁਣ ਤਾਂ ਮੇਰੇ ਪਰੌਂਠੇ ਪੱਕੇ ਜੱਦ ਵੀ ਜਲੰਧਰ ਗਿਆ, ਤੁਸੀਂ ਵੀ ਜ਼ਰੂਰ ਜਾ ਕੇ ਆਉਣਾ। ਇਸ ਵੀਡੀਓ ਨੂੰ 36.2 ਲੱਖ ਵਿਯੂਜ਼ ਮਿਲੇ ਹਨ।

baba-da-dhaba

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਬਜ਼ੁਰਗ ਜੋੜੇ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ।'ਬਾਬਾ ਕਾ ਢਾਬਾ' ਚਲਾਉਣ ਵਾਲੇ ਬਜ਼ੁਰਗ ਜੋੜੇ ਦੇ ਵਾਇਰਲ ਵੀਡੀਓ ਮਗਰੋਂ ਵੱਡੀ ਗਿਣਤੀ 'ਚ ਲੋਕ ਉਨ੍ਹਾਂ ਕੋਲ ਖਾਣ ਲਈ ਪਹੁੰਚੇ ਸੀ।

0 Comments
0

You may also like