ਜੈਜ਼ੀ ਬੀ ਤੋਂ ਲੈ ਕੇ ਹਾਰਬੀ ਸੰਘਾ ਤੇ ਕਈ ਹੋਰ ਕਲਾਕਾਰਾਂ ਨੇ ‘ਲੁਕਣ ਮੀਚੀ’ ਦੀ ਸਟਾਰਕਾਸਟ ਨੂੰ ਦਿੱਤੀ ਵਧਾਈ

written by Lajwinder kaur | May 06, 2019

ਮਈ ਮਹੀਨੇ ਦੀ ਸ਼ੁਰੂਆਤ ਦੋ ਪੰਜਾਬੀ ਫ਼ਿਲਮਾਂ ਦੇ ਨਾਲ ਹੋਈ ਹੈ ਜਿਨ੍ਹਾਂ ਦਾ ਜਾਦੂ ਸਰੋਤਿਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਜੀ ਹਾਂ, ਦੇਵ ਖਰੌੜ ਦੀ ਬਲੈਕੀਆ ਤੇ ਦੂਜੀ ਪਰਮੀਸ਼ ਵਰਮਾ ਦੀ ‘ਦਿਲ ਦੀਆਂ ਗੱਲਾਂ’, ਇਨ੍ਹਾਂ ਦੋਵਾਂ ਹੀ ਫ਼ਿਲਮਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੱਲ ਕਰਦੇ ਹਾਂ ਇਸ ਹਫ਼ਤੇ ਰਿਲੀਜ਼ ਹੋਣ ਵਾਲੀ ਫ਼ਿਲਮ ‘ਲੁਕਣ ਮੀਚੀ’ ਦੀ।

ਪ੍ਰੀਤ ਹਰਪਾਲ ਤੇ ਮੈਂਡੀ ਤੱਖਰ ਆਪਣੀ ਆਉਣ ਵਾਲੀ ਫ਼ਿਲਮ ਲੁਕਣ ਮੀਚੀ ਨੂੰ ਲੈ ਕੇ ਪੱਬਾਂ ਭਾਰ ਹੋਏ ਪਏ ਹਨ। ਦੋਵੇਂ ਕਲਾਕਾਰ ਫ਼ਿਲਮ ਦੀ ਪ੍ਰਮੋਸ਼ਨ ਪੂਰੇ ਜ਼ੋਰਾਂ-ਸ਼ੋਰਾਂ ਨਾਲ ਕਰ ਰਹੇ ਹਨ। ਜਿਸ ਦੇ ਚਲਦੇ ਪੰਜਾਬੀ ਇੰਡਸਟਰੀ ਦੇ ਕਈ ਨਾਮੀ ਕਲਾਕਾਰਾਂ ਨੇ ‘ਲੁਕਣ ਮੀਚੀ’ ਫ਼ਿਲਮ ਦੀ ਪੂਰੀ ਸਟਾਰਕਾਸਟ ਨੂੰ ਵਧਾਈਆਂ ਦਿੱਤੀਆਂ ਹਨ। ਪੰਜਾਬੀ ਦੇ ਦਮਦਾਰ ਕਲਾਕਾਰ ਜੈਜ਼ੀ ਬੀ, ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ ਤੇ ਜਸਵਿੰਦਰ ਭੱਲਾ ਨੇ ਵੀ ਪ੍ਰੀਤ ਹਰਪਾਲ ਦੀ ਫ਼ਿਲਮ ‘ਲੁਕਣ ਮੀਚੀ’ ਦੀ ਪੂਰੀ ਟੀਮ ਨੂੰ ਫ਼ਿਲਮ ਲਈ ਮੁਬਾਰਕਾਂ ਦਿੱਤੀਆਂ ਹਨ।
ਹੋਰ ਵੇਖੋ:ਕਿਉਂ ਵਿਸਰਦੀਆਂ ਜਾ ਰਹੀਆਂ ਨੇ ਪੰਜਾਬ ਦੀਆਂ ਲੋਕ ਖੇਡਾਂ, ਬੱਚਿਆਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ ਇਨ੍ਹਾਂ ਖੇਡਾਂ ਤੋਂ ਇਸ ਫ਼ਿਲਮ ਨੂੰ ਐੱਮ.ਹੁੰਦਲ ਨੇ ਡਾਇਰੈਕਟ ਕੀਤਾ ਹੈ ਤੇ ਅਵਤਾਰ ਸਿੰਘ ਬੱਲ ਤੇ ਵਿਕਰਮ ਬੱਲ ਇਸ ਫ਼ਿਲਮ ਦੇ ਨਿਰਮਾਤਾ ਹਨ। ‘ਲੁਕਣ ਮੀਚੀ’ ਫ਼ਿਲਮ ‘ਚ ਹੌਬੀ ਧਾਲੀਵਾਲ, ਬੀ.ਐੱਨ.ਸ਼ਰਮਾ, ਕਰਮਜੀਤ ਅਨਮੋਲ, ਗੁਰਚੇਤ ਚਿੱਤਰਕਾਰ, ਅੰਮ੍ਰਿਤ ਔਲਖ ਆਦਿ ਨਜ਼ਰ ਆਉਣਗੇ। ਇਸ ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ। ਫ਼ਿਲਮ ‘ਲੁਕਣ ਮੀਚੀ’ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਵਰਲਡ ਵਾਈਡ 10 ਮਈ ਨੂੰ ਰਿਲੀਜ਼ ਕੀਤਾ ਜਾਵੇਗਾ।
 
View this post on Instagram
 

Hahahahahhah lbu truck bhar k bapu ji???❤️❤️ lots of respect bhalla saab ✌️✌️ LUKAN MICHI ON 10th may?? @preet.harpal

A post shared by Preet Harpal (@preet.harpal) on

ਪਰ ਇਸ ਹਫ਼ਤੇ ਵੀ ਦੋ ਪੰਜਾਬੀ ਫ਼ਿਲਮਾਂ ਇੱਕੋ ਦਿਨ ਰਿਲੀਜ਼ ਹੋ ਰਹੀਆਂ ਹਨ ਜਿਸ ‘ਚ ਰਵਿੰਦਰ ਗਰੇਵਾਲ ਦੀ ਫ਼ਿਲਮ ‘15 ਲੱਖ ਕਦੋਂ ਆਉਗਾ’ ਤੇ ਪ੍ਰੀਤ ਹਰਪਾਲ ਦੀ ‘ਲੁਕਣ ਮੀਚੀ’। ਹੁਣ ਦੇਖਣਾ ਇਹ ਹੋਵੇਗਾ ਦੋਵੇਂ ਫ਼ਿਲਮਾਂ ਦਰਸ਼ਕਾਂ ਦੀ ਕਸੌਟੀ ਉੱਤੇ ਕਿੰਨੀਆਂ ਖਰੀਆਂ ਉਤਰ ਪਾਉਂਦੀਆਂ ਹਨ। ਇਸ ਦਾ ਖੁਲਾਸਾ 10 ਮਈ ਨੂੰ ਸਿਨੇਮਾ ਘਰਾਂ ‘ਚ ਹੋਵੇਗਾ।

0 Comments
0

You may also like