Advertisment

ਇਸ ਸਖਸ਼ ਲਈ ਜੈਜ਼ੀ-ਬੀ ਦੇ ਦਿਲ 'ਚ ਹੈ ਖਾਸ ਥਾਂ, ਜੈਜ਼ੀ-ਬੀ ਤੋਂ ਜਾਣੋਂ ਕੌਣ ਹੈ ਇਹ ਸਖਸ਼, ਦੇਖੋ ਵੀਡਿਓ 

author-image
By Rupinder Kaler
New Update
ਇਸ ਸਖਸ਼ ਲਈ ਜੈਜ਼ੀ-ਬੀ ਦੇ ਦਿਲ 'ਚ ਹੈ ਖਾਸ ਥਾਂ, ਜੈਜ਼ੀ-ਬੀ ਤੋਂ ਜਾਣੋਂ ਕੌਣ ਹੈ ਇਹ ਸਖਸ਼, ਦੇਖੋ ਵੀਡਿਓ 
Advertisment
ਭੰਗੜਾ ਕਿੰਗ ਜੈਜ਼ੀ-ਬੀ ਉਹ ਗਾਇਕ ਹੈ ਜਿਸ ਦਾ ਸਿੱਕਾ ਪਾਲੀਵੁੱਡ ਤੇ ਬਾਲੀਵੁੱਡ ਵਿੱਚ ਚੱਲਦਾ ਹੈ । ਕੋਈ ਵੀ ਖੁਸ਼ੀ ਉਹਨਾਂ ਦੇ ਗੀਤਾਂ ਤੋਂ ਬਗੈਰ ਅਧੂਰੀ ਲੱਗਦੀ ਹੈ ਕਿਉਂਕਿ ਵਿਆਹ ਹੋਵੇ ਜਾਂ ਫਿਰ ਜਨਮ ਦਿਨ ਦੀ ਪਾਰਟੀ ਹਰ ਮੌਕੇ ਤੇ ਉਹਨਾਂ ਦੇ ਗੀਤ ਜ਼ਰੂਰ ਵੱਜਦੇ ਹਨ । ਜੈਜ਼ੀ-ਬੀ ਆਪਣੀ ਕਾਮਯਾਬੀ ਪਿੱਛੇ ਕਿਸੇ ਹੋਰ ਸਖਸ਼ ਨੂੰ ਆਪਣਾ ਗੋਡ ਫਾਦਰ ਮੰਨਦਾ ਹੈ । ਇਸ ਸਖਸ਼ ਦੀ ਵੀਡਿਓ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਜੈਜ਼ੀ ਬੀ ਨੇ ਸ਼ੇਅਰ ਕੀਤੀ ਇਸ ਵੀਡਿਓ ਤੇ ਤਸਵੀਰ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ ਉਸ ਨੇ ਲਿਖਿਆ ਹੈ  “Chilling with boss Tarlok Singh Kooner?❤️ ajj mai jo b ah oh es insan kar key ah? love u  boss? ” ਇਸ ਸਖਸ਼ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਨਾਂ ਤਰਲੋਕ ਸਿੰਘ ਕਨੂਰ ਦੀ ਹੈ । ਇਹ ਉਸ ਸਖਸ਼ ਹੈ ਜਿਸ ਕੋਲ ਜੈਜ਼ੀ ਬੀ ਕੰਸਟਰਕਸ਼ਨ ਦਾ ਕੰਮ ਕਰਦਾ ਸੀ । https://www.instagram.com/p/BtfwhQeloYG/ ਖਬਰਾਂ ਦੀ ਮੰਨੀਏ ਤਾਂ ਤਰਲੋਕ ਸਿੰਘ ਹੀ ਉਹ ਬੰਦਾ ਸੀ ਜਿਸ ਨੇ ਜੈਜ਼ੀ ਬੀ ਦੀ ਗਾਉਣ ਦੀ ਕਲਾ ਨੂੰ ਪਛਾਣਿਆ ਸੀ ਤੇ ਜੈਜ਼ੀ-ਬੀ ਨੂੰ ਆਪਣੀ ਪਹਿਲੀ ਕੈਸੇਟ ਕੱਢਣ ਲਈ 5000 ਡਾਲਰ ਦਿੱਤੇ ਸਨ । ਜੈਜ਼ੀ-ਬੀ ਵੱਲੋਂ ਸ਼ੇਅਰ ਕੀਤੀ ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਜੈਜ਼ੀ ਆਪਣੇ ਕੁਝ ਦੋਸਤਾਂ ਨਾਲ ਤਰਲੋਕ ਸਿੰਘ ਦੇ ਫਾਰਮ ਹਾਉਸ ਤੇ ਪਹੁੰਚਿਆ ਹੋਇਆ ਹੈ । https://www.instagram.com/p/BtiD-venyzp/ ਜੈਜ਼ੀ-ਬੀ ਤੇ ਉਸ ਦੇ ਦੋਸਤ ਤਰਲੋਕ ਸਿੰਘ ਨਾਲ ਫਨ ਕਰ ਰਹੇ ਹਨ । ਜੈਜ਼ੀ-ਬੀ ਕਹਿੰਦਾ ਹੈ ਕਿ ਤਰਲੋਕ ਸਿੰਘ ਬਹੁਤ ਸ਼ੁਕੀਨ ਬੰਦਾ ਹੈ ਤੇ ਉਸ ਨੇ ਪੁਰਾਣਾ ਸੱਭਿਆਚਾਰ ਸਾਂਭਿਆ ਹੋਇਆ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment