ਗਾਇਕ ਜੈਜ਼ੀ-ਬੀ ਦਾ ਗਾਣਾ ‘ਦਿਲ ਮੰਗਦੀ’ ਰਿਲੀਜ਼ ਹੁੰਦੇ ਹੀ ਹਰ ਪਾਸੇ ਛਾਇਆ

written by Rupinder Kaler | October 07, 2019 10:59am

ਗਾਇਕ ਜੈਜ਼ੀ ਬੀ ਸੁੱਖ ਈ ਅਪਾਚੀ ਇੰਡੀਅਨ ਦਾ ਗੀਤ ਰਿਲੀਜ਼ ਹੁੰਦੇ ਹੀ ਸਭ ਪਾਸੇ ਛਾ ਗਿਆ ਹੈ । ਇਸ ਗਾਣੇ ਨੂੰ ਜੈਜ਼ੀ ਬੀ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਜੈਜ਼ੀ ਬੀ ਦੇ ਇਸ ਗਾਣੇ ਦੀ ਆਵਾਜ਼ ਕੰਨਾਂ ਚ ਪੈਂਦੇ ਹੀ ਹਰ ਇੱਕ ਨੂੰ ਥਿਰਕਣ ਲਈ ਮਜ਼ਬੂਰ ਕਰ ਦਿੰਦੀ ਹੈ ਤੇ ਅਪਾਚੀ ਇੰਡੀਅਨ ਦਾ ਰੈਪ ਹਰ ਇੱਕ ਨੂੰ ਝੂਮਣ ਲਾ ਦਿੰਦਾ ਹੈ ।

[embed]https://www.instagram.com/p/B2-JT7aFnkI/[/embed]

ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤੇ ਗਏ ਇਸ ਗਾਣੇ ਦੇ ਬੋਲ ਜਾਨੀ ਨੇ ਲਿਖੇ ਹਨ । ‘ਦਿਲ ਮੰਗਦੀ’ ਟਾਈਟਲ ਹੇਠ ਰਿਲੀਜ਼ ਕੀਤੇ ਗਏ ਇਸ ਗਾਣੇ ਦਾ Sukh-E (Musical Doctor) ਨੇ ਤਿਆਰ ਕੀਤਾ ਹੈ ।

ਜੈਜ਼ੀ ਬੀ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ । ‘ਮਿੱਤਰਾਂ ਦੇ ਬੂਟ’, ਮਿਸ ਕਰਦਾ, ਮਾਂ ਬੋਲੀ, ਉੱਡਣੇ ਸਪੋਲੀਏ, ਦਿਲ ਲੁੱਟਿਆ ਸਣੇ ਕਈ ਹਿੱਟ ਗੀਤ ਦਿੱਤੇ ਹਨ, ਤੇ ਹੁਣ ਉਹਨਾਂ ਦਾ ਦਿਲ ਮੰਗਦੀ ਗੀਤ ਵੀ ਸੁਪਰ ਡੁਪਰ ਹਿੱਟ ਹੈ ।

You may also like