ਫਾਦਰਜ਼ ਡੇਅ 'ਤੇ ਜੈਜ਼ੀ ਬੀ ਦੇ ਉਸਤਾਦ ਕੁਲਦੀਪ ਮਾਣਕ ਲਈ ਕਹੇ ਇਹ ਸ਼ਬਦ ਕਰ ਰਹੇ ਹਨ ਹਰ ਕਿਸੇ ਨੂੰ ਭਾਵੁਕ

Written by  Aaseen Khan   |  June 17th 2019 10:06 AM  |  Updated: June 17th 2019 10:06 AM

ਫਾਦਰਜ਼ ਡੇਅ 'ਤੇ ਜੈਜ਼ੀ ਬੀ ਦੇ ਉਸਤਾਦ ਕੁਲਦੀਪ ਮਾਣਕ ਲਈ ਕਹੇ ਇਹ ਸ਼ਬਦ ਕਰ ਰਹੇ ਹਨ ਹਰ ਕਿਸੇ ਨੂੰ ਭਾਵੁਕ

ਬੀਤੀ 16 ਜੂਨ ਨੂੰ ਦੁਨੀਆਂ ਭਰ 'ਚ ਫਾਦਰਜ਼ ਡੇਅ ਮਨਾਇਆ ਗਿਆ, ਜਿੱਥੇ ਆਮ ਤੋਂ ਲੈ ਕੇ ਖ਼ਾਸ ਹਰ ਕੋਈ ਆਪਣੇ ਪਿਤਾ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਨਜ਼ਰ ਆਇਆ। ਉੱਥੇ ਹੀ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਪਿਤਾ ਨਾਲ ਖੁਸ਼ੀ ਦੇ ਪਲ ਸਾਂਝੇ ਕਰਦੇ ਹੋਏ ਨਜ਼ਰ ਆਏ। ਗਾਇਕ ਜੈਜ਼ੀ ਬੀ ਵੱਲੋਂ ਆਪਣੇ ਉਸਤਾਦ ਕੁਲਦੀਪ ਮਾਣਕ ਲਈ ਲਿਖੇ ਸ਼ਬਦ ਵੀ ਹਰ ਕਿਸੇ ਨੂੰ ਭਾਵੁਕ ਕਰ ਰਹੇ ਹਨ।

ਉਹਨਾਂ ਫਾਦਰਜ਼ ਡੇਅ 'ਤੇ ਮੁਬਾਰਕਾਂ ਦਿੰਦੇ ਹੋਏ ਕਿਹਾ ਹੈ ਕਿ "ਕੁਲਦੀਪ ਮਾਣਕ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰੇਰਣਾ ਹਨ।ਮੈਂ ਬਚਪਨ 'ਚ ਉਹਨਾਂ ਦੀ ਤਰ੍ਹਾਂ ਹੋਣ ਦਾ ਸੁਪਨਾ ਦੇਖਿਆ ਕਰਦਾ ਸੀ ਪਰ ਮੈਂ ਕਦੇ ਉਹਨਾਂ ਵਰਗਾ ਨਹੀਂ ਬਣ ਸਕਦਾ, ਪਰ ਮੈਂ ਉਹਨਾਂ ਦੇ ਬਣਾਏ ਰਸਤੇ 'ਤੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਉਹਨਾਂ ਦੇ ਆਸ਼ੀਰਵਾਦ ਤੋਂ ਬਿਨਾਂ ਅੱਜ ਜੈਜ਼ੀ ਬੀ ਜੈਜ਼ੀ ਬੀ ਨਾ ਹੁੰਦਾ। ਬਹੁਤ ਬਹੁਤ ਧੰਨਵਾਦ ਉਸਤਾਦ ਜੀ ਇਹਨਾਂ ਪਿਆਰ ਦੇਣ ਲਈ। ਹਰ ਰੋਜ਼ ਤੁਹਨੂੰ ਯਾਦ ਕਰਦਾ ਹਾਂ ਤੇ ਕਮੀ ਮਹਿਸੂਸ ਕਰਦਾ ਹਾਂ।"

ਹੋਰ ਵੇਖੋ : ਜੈਜ਼ੀ ਬੀ ਦੇ ਗਾਣੇ 'ਤੇ ਫੌਜੀ ਜਵਾਨਾਂ ਦਾ ਸ਼ਾਨਦਾਰ ਭੰਗੜਾ , ਦੇਖੋ ਵੀਡੀਓ

ਇਹ ਇੱਕ ਵਿਦਿਆਰਥੀ ਦਾ ਅਧਿਆਪਕ ਲਈ ਪਿਆਰ ਹੈ ਜਿਹੜਾ ਹਰ ਰਿਸ਼ਤੇ ਤੋਂ ਤੋਂ ਵੱਖਰਾ ਹੁੰਦਾ ਹੈ। ਜੈਜ਼ੀ ਬੀ ਨੇ ਫਾਦਰਜ਼ ਡੇਅ ਦੇ ਮੌਕੇ ਆਪਣੇ ਪਿਤਾ ਅਤੇ ਚਾਚਾ ਜੀ ਨੂੰ ਵੀ ਯਾਦ ਕਰਦੇ ਹੋਏ ਉਹਨਾਂ ਦੀ ਤਸਵੀਰ ਸਾਂਝੀ ਕੀਤੀ ਹੈ। ਆਪਣੇ ਉਸਤਾਦ ਲਈ ਜੈਜ਼ੀ ਬੀ ਦਾ ਇਹ ਪਿਆਰ ਹਮੇਸ਼ਾ ਹਰ ਸਟੇਜ 'ਤੇ ਵੀ ਦੇਖਣ ਨੂੰ ਮਿਲਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network