ਜੈਜ਼ੀ ਬੀ ,ਸੁੱਖ ਈ ਦੇ ਗੀਤ 'ਦਿਲ ਮੰਗਦੀ' ਦਾ ਟੀਜ਼ਰ ਆਇਆ ਸਾਹਮਣੇ  

written by Shaminder | October 02, 2019 11:51am

ਗਾਇਕ ਜੈਜ਼ੀ ਬੀ ਸੁੱਖ ਈ ਅਪਾਚੀ ਇੰਡੀਅਨ ਅਤੇ ਜਾਨੀ ਨਾਲ ਜਲਦ ਹੀ ਇੱਕ ਗੀਤ ਲੈ ਕੇ ਆ ਰਹੇ ਨੇ । ਇਹ ਗੀਤ 7 ਅਕਤੂਬਰ ਨੂੰ ਰਿਲੀਜ਼ ਹੋਵੇਗਾ,ਪਰ ਇਸ ਤੋਂ ਪਹਿਲਾਂ ਸਪੀਡ ਰਿਕਾਰਡਜ਼ ਦੇ ਆਫੀਸ਼ੀਅਲ ਅਕਾਊਂਟ 'ਤੇ ਇਸ ਦਾ ਇੱਕ ਛੋਟਾ ਜਿਹਾ ਟੀਜ਼ਰ ਸਾਹਮਣੇ ਆਇਆ ਹੈ । ਜਿਸ 'ਚ ਅਪਾਚੀ ਇੰਡੀਅਨ,ਸੁੱਖ ਈ ਅਤੇ ਜੈਜ਼ੀ ਬੀ ਨਜ਼ਰ ਆ ਰਹੇ ਨੇ। 'ਦਿਲ ਮੰਗਦੀ' ਨਾਂਅ ਦੇ ਟਾਈਟਲ ਹੇਠ ਆ ਇਹ ਗੀਤ ਰੋਮਾਂਟਿਕ ਬੀਟ ਸੌਂਗ ਲੱਗ ਰਿਹਾ ਹੈ  ।

ਹੋਰ ਵੇਖੋ:ਜੈਜ਼ੀ ਬੀ ਨੇ ਆਪਣੇ ਅਲੋਚਕਾਂ ਨੂੰ ਇਸ ਤਰ੍ਹਾਂ ਦਿੱਤਾ ਜਵਾਬ,ਬੂਟ ਭਾਵੇਂ 35 ਰੁਪਏ ਦੇ ਹੋਣ ਕੰਮ ਤਾਂ 35 ਕਰੋੜ ਦਾ ਕਰ ਗਏ

https://www.instagram.com/p/B3Grw2tDt5Z/?utm_source=ig_web_copy_link

ਸੁੱਖ ਈ,ਜੈਜ਼ੀ ਬੀ ਦੇ ਨਾਲ ਨਾਲ ਅਪਾਚੀ ਇੰਡੀਅਨ ਦੇ ਰੈਪ ਦਾ ਤੜਕਾ ਇਸ ਗੀਤ 'ਚ ਸੁਣਨ ਨੂੰ ਮਿਲੇਗਾ ।ਜੈਜ਼ੀ ਬੀ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ ।

https://www.instagram.com/p/B2_mjCbF50b/

'ਮਿੱਤਰਾਂ ਦੇ ਬੂਟ',ਮਿਸ ਕਰਦਾ,ਮਾਂ ਬੋਲੀ,ਉੱਡਣੇ ਸਪੋਲੀਏ,ਦਿਲ ਲੁੱਟਿਆ ਸਣੇ ਕਈ ਹਿੱਟ ਗੀਤ ਗਾ ਚੁੱਕੇ ਨੇ ਅਤੇ ਹੁਣ ਉਹ ਸੱਤ ਅਕਤੂਬਰ ਨੂੰ ਨਵਾਂ ਗੀਤ ਲੈ ਕੇ ਆ ਰਹੇ ਨੇ ।ਉਨ੍ਹਾਂ ਦੇ ਹਰ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਹੁਣ ਵੇਖਣਾ ਇਹ ਹੋਵੇਗਾ ਉਨ੍ਹਾਂ ਦੇ ਇਸ ਨਵੇਂ ਗੀਤ ਨੂੰ ਸਰੋਤਿਆਂ ਵੱਲੋਂ ਕਿੰਨਾ ਕੁ ਪਸੰਦ ਕੀਤਾ ਜਾਂਦਾ ਹੈ ।ਫ਼ਿਲਹਾਲ ਇਹ ਟੀਜ਼ਰ ਸਰੋਤਿਆਂ ਨੂੰ ਖੂਬ ਪਸੰਦ ਆ ਰਿਹਾ ਹੈ । ਪੂਰਾ ਗੀਤ 7 ਅਕਤੂਬਰ ਨੂੰ ਰਿਲੀਜ਼ ਹੋਵੇਗਾ ।

You may also like