Advertisment

ਜੈਜ਼ੀ ਬੀ ਨੇ ਕੁਲਦੀਪ ਮਾਣਕ ਦੇ ਗਾਣਿਆਂ 'ਤੇ ਗੋਰਿਆਂ ਤੋਂ ਪਵਾਏ ਭੰਗੜੇ, ਦੇਖੋ ਵੀਡੀਓ

author-image
By Aaseen Khan
New Update
ਜੈਜ਼ੀ ਬੀ ਨੇ ਕੁਲਦੀਪ ਮਾਣਕ ਦੇ ਗਾਣਿਆਂ 'ਤੇ ਗੋਰਿਆਂ ਤੋਂ ਪਵਾਏ ਭੰਗੜੇ, ਦੇਖੋ ਵੀਡੀਓ
Advertisment
ਜੈਜ਼ੀ ਬੀ ਨੇ ਕੁਲਦੀਪ ਮਾਣਕ ਦੇ ਗਾਣਿਆਂ 'ਤੇ ਗੋਰਿਆਂ ਤੋਂ ਪਵਾਏ ਭੰਗੜੇ, ਦੇਖੋ ਵੀਡੀਓ : ਪੰਜਾਬ ਦੇ ਭੰਗੜਾ ਕਰਾਊਨ ਜੈਜ਼ੀ ਬੀ ਜਿੰਨ੍ਹਾਂ ਦੇ ਗਾਣਿਆਂ 'ਤੇ ਹਰ ਕੋਈ ਨੱਚਣ ਲਈ ਮਾਜਬੂਰ ਹੋ ਜਾਂਦਾ ਹੈ। ਕੁਲਦੀਪ ਮਾਣਕ ਦੇ ਚੇਲੇ ਜੈਜ਼ੀ ਬੀ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਜਿਸ 'ਚ ਉਹਨਾਂ ਦੇ ਗਾਣਿਆਂ 'ਤੇ ਗੋਰੇ ਵੀ ਖੂਬ ਭੰਗੜਾ ਪਾ ਰਹੇ ਹਨ। ਜੈਜ਼ੀ ਬੀ ਨੇ ਇਹ ਵੀਡੀਓ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ।
 
View this post on Instagram
 

Ustad ji forever❤️??

A post shared by Jazzy B (@jazzyb) on

Advertisment
ਜੈਜ਼ੀ ਬੀ ਖੁਦ ਵੀ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਪੰਜਾਬੀ ਗਾਣਿਆਂ 'ਤੇ ਹਰ ਕੋਈ ਨੱਚਦਾ ਹੈ। ਇਹ ਤਾਂ ਜੈਜ਼ੀ ਬੀ ਨੇ ਬਿਲਕੁਲ ਸਹੀ ਹੈ ਕਿਹਾ ਹੈ। ਅੱਜ ਪੰਜਾਬੀ ਗਾਣੇ ਤੇ ਸੰਗੀਤ ਹਰ ਪਾਸੇ ਛਾਏ ਹੋਏ ਹਨ। ਬਾਲੀਵੁੱਡ ਦੀ ਵੀ ਕੋਈ ਹੀ ਅਜਿਹੀ ਫਿਲਮ ਹੋਵੇ ਜਿਸ 'ਚ ਪੰਜਾਬੀ ਗੀਤ ਰਿਲੀਜ਼ ਨਾ ਕੀਤੇ ਜਾ ਰਹੇ ਹੋਣ। ਪੰਜਾਬੀ ਮਿਊਜ਼ਿਕ ਪੂਰੀ ਦੁਨੀਆਂ 'ਚ ਰਹਿੰਦੇ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ। ਹੋਰ ਵੇਖੋ : ਪਰਮੀਸ਼ ਵਰਮਾ ਤੇ ਅੰਬਰ ਦੇ ਇਸ ਪਿਆਰੇ ਅੰਦਾਜ਼ ਨੇ ਜਿੱਤਿਆ ਸਭ ਦਾ ਦਿਲ, ਦੇਖੋ ਵੀਡੀਓ
 
View this post on Instagram
 

Keep on supporting? #singhgarjega #kesri @akshaykumar @anurag_singh_films @zeemusiccompany @dharmamovies @chirantanbhatt #kesari

A post shared by Jazzy B (@jazzyb) on

ਜੈਜ਼ੀ ਬੀ ਦਾ ਹਾਲ ਹੀ 'ਚ ਅਕਸ਼ੇ ਕੁਮਾਰ ਦੀ ਫਿਲਮ 'ਕੇਸਰੀ' 'ਚ ਗੀਤ 'ਅੱਜ ਸਿੰਘ ਗਰਜੇਗਾ' ਰਿਲੀਜ਼ ਹੋਇਆ ਹੈ ਜੋ ਕਿ ਯੂ ਟਿਊਬ 'ਤੇ ਵੀ ਲਗਾਤਾਰ ਟਰੈਂਡ ਕਰ ਰਿਹਾ ਹੈ। ਜੈਜ਼ੀ ਬੀ ਪਹਿਲਾਂ ਵੀ ਬਾਲੀਵੁੱਡ ਦੀਆਂ ਫ਼ਿਲਮਾਂ ਲਈ ਆਵਾਜ਼ ਦੇ ਚੁੱਕੇ ਹਨ। ਉਹਨਾਂ ਦਾ ਇਹ ਵੀਡੀਓ ਵੀ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment