
Jazzy B news: ਪੰਜਾਬੀ ਗਾਇਕ ਜੈਜ਼ੀ ਬੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਦੱਸ ਦਈਏ ਇਨ੍ਹੀਂ ਦਿਨੀਂ ਉਹ ਪੰਜਾਬ ਆਏ ਹੋਏ ਹਨ। ਇਸ ਦੌਰਾਨ ਗਾਇਕ ਲਗਾਤਾਰ ਲਾਈਮਲਾਈਟ ‘ਚ ਬਣੇ ਹੋਏ ਹਨ। ਹਾਲ ਵਿੱਚ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਖੇ ਨਤਮਸਤਕ ਹੋਏ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤੀਆਂ ਹਨ।
ਹੋਰ ਪੜ੍ਹੋ : ਪੰਜਾਬੀ ਕਲਾਕਾਰਾਂ ਦੇ ਨਾਲ ਨਵੇਂ ਸਾਲ ਦੇ ਰੰਗਾ ਰੰਗ ਮਿਊਜ਼ਿਕ ਪ੍ਰੋਗਰਾਮ ‘ਸ਼ਾਵਾ 2023’ ਲਈ ਹੋ ਜਾਓ ਤਿਆਰ
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਜੈਜ਼ੀ ਬੀ ਨੇ ਕੈਪਸ਼ਨ ਵਿੱਚ ਲਿਖਿਆ, 'ਵਾਹਿਗੁਰੂ ਤੇਰਾ ਹੀ ਆਸਰਾ।' ਜੈਜ਼ੀ ਬੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ।
ਦੱਸ ਦਈਏ ਜੈਜ਼ੀ ਬੀ ਆਪਣੀ ਨਵੀਂ ਐਲਬਮ 'ਬੋਰਨ ਰੈੱਡੀ' ਨੂੰ ਲੈ ਕੇ ਸੁਰਖੀਆਂ ਵਿੱਚ ਹਨ, ਜਿਸ ਵਿੱਚੋਂ ਇੱਕ-ਇੱਕ ਕਰਕੇ ਉਹ ਗੀਤ ਰਿਲੀਜ਼ ਕਰ ਰਹੇ ਹਨ। ਹਾਲ ਵਿੱਚ ਉਹ ਸਨੋਅਮੈਨ ਫ਼ਿਲਮ ਵਿੱਚ ਵੀ ਦਮਦਾਰ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਸਨ। ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਚੰਗਾ ਹੁੰਗਾਰਾ ਮਿਲਿਆ ਹੈ।ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ 'ਚੋਂ ਇੱਕ ਹਨ। ਉਨ੍ਹਾਂ ਨੇ ਹਾਲ ਹੀ 'ਚ ਇੰਡਸਟਰੀ ਵਿੱਚ 29 ਸਾਲ ਪੂਰੇ ਕੀਤੇ ਹਨ। ਜੈਜ਼ੀ ਬੀ ਲੰਬੇ ਸਮੇਂ ਤੋਂ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਫੈਨਜ਼ ਉਨ੍ਹਾਂ ਦੇ ਗੀਤਾਂ ਦੀ ਉਡੀਕ ਕਰਦੇ ਰਹਿੰਦੇ ਹਨ।
View this post on Instagram